ਜਿਸ ਬੱਚੀ ਨੂੰ ਪੇਪਰ ਤੋਂ ਰੋਕਿਆ ਗਿਆ, ਉਸ ਦਾ ਦੁਬਾਰਾ ਇਮਤਿਹਾਨ ਲਿਆ ਜਾਵੇ - ਡਾ. ਨਿੱਜਰ
ਚੰਡੀਗੜ੍ਹ, 27 ਜੁਲਾਈ ,2025 - ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਰਾਜਸਥਾਨ ਵਿੱਚ ਹੋਈ ਘਟਨਾ ਦੀ ਨਿੰਦਾ ਕੀਤੀ ਹੈ। ਡਾਕਟਰ ਨਿੱਜਰ ਨੇ ਕਿਹਾ ਕਿ ਤਰਨਤਾਰਨ ਦੀ ਇਕ ਸਿੱਖ ਬੱਚੀ ਨੂੰ ਕਕਾਰ ਪਹਿਨਣ ਕਾਰਨ ਰਾਜਸਥਾਨ ਜੂਡੀਸ਼ੀਅਲ ਇਗਜ਼ਾਮ ਦੇਣ ਤੋਂ ਰੋਕਿਆ ਗਿਆ। ਅਸੀਂ ਇਕ ਆਜ਼ਾਦ ਦੇਸ਼ ਦੇ ਨਾਗਰਿਕ ਹਾਂ, ਹਰ ਕਿਸੇ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਦਾ ਅਧਿਕਾਰ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਾ ਕੇ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜਿਸ ਬੱਚੀ ਨੂੰ ਪੇਪਰ ਤੋਂ ਰੋਕਿਆ ਗਿਆ, ਉਸ ਦਾ ਦੁਬਾਰਾ ਇਮਤਿਹਾਨ ਲਿਆ ਜਾਵੇ।