ਸ਼ਾਇਰ ਅਤੇ ਸਮਾਜ ਸੇਵੀ ਅੰਗਰੇਜ਼ ਵਿਰਕ ਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਲਈ ਚੋਣ
- 28 ਜੂਨ ਨੂੰ ਦਿੱਲੀ ਵਿਖੇ ਹੋਵੇਗਾ ਸਨਮਾਨ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 25 ਜੂਨ 2025 - ਪੰਜਾਬੀ ਸ਼ਾਇਰ ਅਤੇ ਸਮਾਜ ਸੇਵੀ ਅੰਗਰੇਜ਼ ਸਿੰਘ ਵਿਰਕ ਨੂੰ ਮਾਨਵਤਾ ਦੀ ਭਲਾਈ ਲਈ ਕੀਤੇ ਸ਼ਲਾਘਾਯੋਗ ਉੱਦਮਾਂ ਸਦਕਾਂ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਸੰਸਥਾ ਵਿਸ਼ਵ ਸੰਸਕ੍ਰਿਤੀ ਅਤੇ ਵਾਤਾਵਰਨ ਸੁਰੱਖਿਆ ਆਯੋਗ,ਦਿੱਲੀ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਸਾਹਿਤ ਦੇ ਡਾਕਟਰ ਬਣਨ ਜਾ ਰਹੇ ਵਿਰਕ ਨੇ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਸਨੇ ਹੁਣ ਤੱਕ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਹਿੱਤ ਡੇਢ ਲੱਖ ਬੂਟੇ ਲਗਾਏ ਹਨ ਅਤੇ ਜੀਵਨ ਦਾਨ ਲਈ ਜ਼ਰੂਰਤਮੰਦਾਂ ਨੂੰ 60 ਵਾਰ ਖ਼ੂਨਦਾਨ ਕੀਤਾ ਹੈ, 300 ਤੋਂ ਜ਼ਿਆਦਾ ਖ਼ੂਨਦਾਨ ਕੈਂਪ ਲਗਾ ਕੇ 55000 ਯੂਨਿਟ ਖੂਨ ਇਕੱਤਰ ਕਰਕੇ ਬਲੱਡ ਬੈਂਕ ਨੂੰ ਦਿੱਤਾ ਹੈ।ਕਰੋਨਾ ਕਾਲ ਦੌਰਾਨ ਉਹਨਾਂ ਨੇ ਆਪਣੀ ਸੰਸਥਾ ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਅਤੇ ਸੜਕੀ ਦੁਰਘਟਨਾਵਾਂ ਦੇ ਜ਼ਖਮੀਆਂ ਨੂੰ ਖੁਦ ਹਸਪਤਾਲ ਪਹੁੰਚਾਇਆ ਹੈ।
ਉਹਨਾਂ ਦੀਆਂ ਮਾਨਵਤਾ ਦੀ ਭਲਾਈ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਕਰਕੇ ਸੰਸਥਾ ਨੇ 28 ਜੂਨ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਸ ਪ੍ਰਾਪਤੀ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਐਵਾਰਡ ਨਾਲ ਸਨਮਾਨਿਤ ਲੇਖਕ ਇੰਜੀ.ਸਤਨਾਮ ਸਿੰਘ ਮੱਟੂ, ਦਰਸ਼ਨ ਸਿੰਘ ਆਸ਼ਟ ਸ਼੍ਰੋਮਣੀ ਬਾਲ ਸਾਹਿਤਕਾਰ, ਕੁਲਵੰਤ ਸਿੰਘ ਨਾਰੀ ਕੇ,ਚੰਨ ਪਟਿਆਲਵੀ,ਡਾ ਹਰਦੀਪ ਸਿੰਘ ਰੰਧਾਵਾ, ਬਲਜਿੰਦਰ ਭਾਨਰਾ ਜਗਤਾਰ ਸਿੰਘ ਜੱਗੀ ਮੌਰਨਿੰਗ ਲੋਆਇਨ ਗਰੁੱਪ,ਨੇਚਰ ਪਾਰਕ ਅਤੇ ਵਾਤਾਵਰਨ ਪਾਰਕ ਦੇ ਅਹੁਦੇਦਾਰਾਂ ਦੇ ਮੁਬਾਰਕਾਂ ਦਿੱਤੀਆਂ ਹਨ।