ਤੀਜ ਤਿਉਹਾਰ ਮਨਾਉਣ ਦੌਰਾਨ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਦਿਖੀ ਝਲਕ
ਰੋਹਿਤ ਗੁਪਤਾ
ਗੁਰਦਾਸਪੁਰ : ਸੀ ਬੀ ਏ ਇਨਫੋਟੈਕ ਗੁਰਦਾਸਪੁਰ ਵੱਲੋਂ ਕਰਵਾਏ ਗਏ ਤੀਜ ਮੇਲੇ 2025 ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਵੀ ਝਲਕ ਵੇਖਣ ਨੂੰ ਮਿਲੀ । ਸਮਾਗਮ ਔਰਤਾਂ ਦੀ ਰਚਨਾਤਮਕਤਾ, ਨਿੱਘੀ ਕਲਾ ਅਤੇ ਰੰਗੀਨ ਸੱਭਿਆਚਾਰ ਨੂੰ ਸਮਰਪਿਤ ਸੀ। ਇਸ ਮੌਕੇ ਪੇਸ਼ ਕੀਤੇ ਗਏ ਪੰਜਾਬੀ ਵਿਰਸੇ ਨਾਲ ਸੰਬੰਧਿਤ ਸੱਭਿਆਚਾਰਕ ਸਮਾਗਮ ਵਿੱਚ ਪੰਜਾਬੀ ਮੁਟਿਆਰਾਂ ਨੇ ਨੇ ਵੱਖ-ਵੱਖ ਤਰਹਾਂ ਦੀਆਂ ਪ੍ਰਸਤੁਤੀਆਂ ਪੇਸ਼ ਕਰਕੇ ਖੂਬ ਵਾਹਵਾਹੀ ਲੁੱਟੀ ।ਤੀਜ ਮੇਲੇ ਵਿੱਚ ਵਿਦਿਆਰਥਣਾਂ ਵੱਲੋਂ ਰੰਗੀਨ ਗਿੱਧਾ, ਰੈਂਪ ਵਾਕ, ਲੋਕ ਗੀਤ ਅਤੇ ਹੋਰ ਕਲਾ ਰੂਪ ਪੇਸ਼ ਕੀਤੇ ਗਏ। ਹਰ ਇੱਕ ਪ੍ਰਸਤੁਤੀ ਸੱਭਿਆਚਾਰਕ ਜੜਾਂ ਨੂੰ ਛੂਹਦੀ ਹੋਈ ਲੱਗੀ।
ਸਮਾਗਮ ਦੇ ਮੁੱਖ ਮਹਿਮਾਨ ਸਬ ਇੰਸਪੈਕਟਰ ਅਮਨਦੀਪ ਕੌਰ, ਜ਼ਿਲਾ ਇੰਚਾਰਜ ਸਾਂਝ ਕੇਂਦਰ ਗੁਰਦਾਸਪੁਰ ਨੇ ਤਿਉਹਾਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਨਾਰੀ ਸ਼ਕਤੀ ਅਤੇ ਸੰਸਕਾਰਾਂ ਦੀ ਅਹਿਮੀਅਤ ’ਤੇ ਵਿਸ਼ੇਸ਼ ਰੌਸ਼ਨੀ ਪਾਈ।ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਰਹੀਆਂ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਿਰਕਤ ਕੀਤੀ।
ਮੈਡਮ ਕੁਲਜਿੰਦਰ ਕੌਰ, ਪ੍ਰਿੰਸੀਪਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ,CDPO ਮੈਡਮ ਸੁਦੇਸ਼ ਕੁਮਾਰੀ, ਨੀਰਜ ਮਹਾਜਨ, ਚੇਅਰਮੈਨ NGO "ਨਵਾਂ ਯੁੱਗ ਨਵੀਂ ਸੋਚ"
ਡਾ. ਗੁਰਪਰੀਤ ਕੌਰ, ਜ਼ਿਲਾ ਐਪੀਡਿਮੀਓਲੋਜਿਸਟ,ਮੈਡਮ ਚੰਚਲ ਰਾਣੀ, ਹੈੱਡ CBA INFOTECH
ਮੈਡਮ ਸਿਮਰਨ, ਚੇਅਰਪਰਸਨ CBA INFOTECH ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਦਕਿ ਪ੍ਰੋਗਰਾਮ ਦੇ ਮਾਣਯੋਗ ਜੱਜ ਦੀ ਭੂਮਿਕਾ ਮਿਸ ਕਰਨਦੀਪ ਕੌਰ (Miss PTC 2022 – Top 5 Finalist),ਮਿਸ ਪਲਵੀ ਪੂਰੀ (Palvi Dance Studio),ਮਿਸਟਰ ਸਮਾਈਲ (Smile Bhangra Studio) ਨੇ ਨਿਭਾਈ।
ਇੰਜੀਨੀਅਰ ਸੰਦੀਪ ਕੁਮਾਰ (MD, CBA INFOTECH) ਨੇ ਕਿਹਾ ਕਿ CBA INFOTECH ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਇਹ ਨਵੇਂ ਸੋਚ ਵਾਲਾ ਮੰਚ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਨਾਲ ਆਪਣੀ ਸਭਿਆਚਾਰਕ ਪਛਾਣ ਨਾਲ ਵੀ ਜੋੜਦਾ ਹੈ।
ਅਸੀਂ ਹਰ ਤਿਉਹਾਰ, ਹਰ ਮੌਕੇ 'ਤੇ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨ ਪੰਜਾਬੀਅਤ ਨੂੰ ਸਿਰਮੌਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।ਇਹ ਤਿਉਹਾਰ ਸਾਡੀ ਮਾਂ-ਧਰਤੀ, ਮਾਂ-ਭਾਸ਼ਾ ਅਤੇ ਮਾਂ-ਸੰਸਕਾਰਾਂ ਦੀ ਯਾਦ ਦਿਲਾਉਂਦਾ ਹੈ। ਉਹਨ੍ਾਂ ਨੇ ਣੀ ਪੂਰੀ ਟੀਮ, ਸਟਾਫ, ਵਿਦਿਆਰਥੀਆਂ ਅਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਮਾਰੋਹ ਇਕ ਯਾਦਗਾਰ ਬਣਾ ਦਿੱਤਾ।"
ਉਨ੍ਹਾਂ ਨੇ ਇਹ ਵੀ ਆਹੁਨਦਾ ਦਿੱਤਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ CBA INFOTECH ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦਾ ਰਹੇਗਾ ਜੋ ਵਿਦਿਆਰਥੀਆਂ ਵਿੱਚ ਆਤਮ-ਗਰਵ ਅਤੇ ਜੜਾਂ ਨਾਲ ਜੁੜਾਅ ਪੈਦਾ ਕਰਨ।