ਗਦਰੀ ਬਾਬਿਆ ਦੀ ਮਿੱਠੀ ਯਾਦ ਨੂੰ ਸਮਰਪਿਤ ਫਰਿਜ਼ਨੋ ਵਿਖੇ ਮੇਲਾ 19 ਅਕਤੂਬਰ ਨੂੰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 6 ਅਕਤੂਬਰ 2025
ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐਸ. ਹੈਰੀਟੇਜ਼ ਵੱਲੋ 19 ਅਕਤੂਬਰ ਦਿਨ ਐਂਤਵਾਰ ਨੂੰ ਸਥਾਨਿਕ ਟਿੱਲੀ ਐਲੀਮੈਂਟਰੀ ਸਕੂਲ ਦੇ ਈਵੈਂਟ ਸੈਂਟਰ ਵਿਖੇ ਗਦਰੀ ਬਾਬਿਆਂ ਦੀ ਯਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੇਲਾ ਸ਼ਾਮੀ 2 ਤੋਂ 6 ਵਜੇ ਦਰਮਿਆਨ ਹੋਵੇਗਾ। ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾ ਦੀ ਮੀਟਿੰਗ ਸਥਾਨਕ ਬਰਾੜ ਫਾਰਮ ਵਿਖੇ ਹੋਈ ਜਿੱਥੇ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ, ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਕੀ ਸਪੀਕਰ ਦੇ ਤੌਰ ਤੇ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ ਅਨੰਦਪੁਰ ਸਹਿਬ ਯੂਨੀਵਰਸਿਟੀ ਉਚੇਚੇ ਤੌਰ ਤੇ ਇੰਡੀਆ ਤੋ ਪਹੁੰਚ ਰਹੇ ਹਨ। ਐਡਵੋਕੇਟ ਨਰਿੰਦਰ ਚਾਹਲ ਅਤੇ ਬੀਬਾ ਪ੍ਰਿਤਪਾਲ ਕੌਰ ਉਦਾਸੀ (ਬੇਟੀ ਸਵ. ਸੰਤ ਰਾਮ ਉਦਾਸੀ) ਵੀ ਬੁਲਾਰਿਆ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿੰਨਾ ਵਿੱਚ ਗੁਰਦੀਪ ਕੁੱਸਾ, ਗੋਗੀ ਸੰਧੂ , ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਆਦਿ ਗਾਇਕ ਦੇਸ਼ ਭਗਤੀ ਦੇ ਗੀਤਾ ਨਾਲ ਹਾਜ਼ਰੀ ਭਰਨਗੇ। ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪ੍ਰਬੰਧਕ ਵੀਰਾ ਨੇ ਸਭਨਾਂ ਨੂੰ ਹੁੰਮ ਹੰਭਾਂਕੇ ਪਹੁੰਚਣ ਦੀ ਸਨਿਮਰ ਬੇਨਤੀ ਵੀ ਕੀਤੀ। ਉਹਨਾਂ ਕਿਹਾ ਕਿ ਮੇਲੇ ਦੀ ਇੰਟਰੀ ਬਿਲਕੁਲ ਫ੍ਰੀ ਹੈ, ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇੰਨਡੋਰ ਏਸੀ ਹਾਲ ਅੰਦਰ ਕਵਾਇਆ ਜਾਵੇਗਾ। ਇਹ ਮੇਲਾ ਸਮੂੰਹ ਗਦਰੀਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਮੇਲੇ ਦੌਰਾਨ ਗਦਰੀ ਬਾਬਿਆਂ ਦੀ ਪ੍ਰਦਰਸ਼ਨੀ ਖਾਸ ਖਿੱਚ ਦਾ ਕੇਂਦਰ ਰਹੇਗੀ। ਇਸ ਮੌਕੇ 4.0 ਜੀ. ਪੀ. ਏ. ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਅਤੇ ਵਾਲਗਰੀਨ ਫਾਰਮੇਸੀ ਵੱਲੋਂ ਮੁਫ਼ਤ Flue Shot (ਫਲੂ ਸ਼ਾਟ) ਲਾਏ ਜਾਣਗੇ।