ਭੋਗ ਤੇ ਵਿਸ਼ੇਸ਼ : ਤਾਉਮਰ ਸਿਧਾਂਤਾਂ ਤੇ ਪਹਿਰਾ ਦਿੰਦੇ ਰਹੇ ਸਵਰਗੀ ਜਥੇਦਾਰ ਨਛੱਤਰ ਸਿੰਘ ਮਲੂਕਾ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2025 : ਪਿਛਲੇ ਦਿਨੀਂ ਇਲਾਕੇ ਦੀ ਨਾਮਵਾਰ ਸਖਸ਼ੀਅਤ ਜਥੇਦਾਰ ਨਛੱਤਰ ਸਿੰਘ ਮਲੂਕਾ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਨੇ ਸਾਰੀ ਉਮਰ ਆਪਣੇ ਸਿਧਾਂਤਾਂ ਤੇ ਪਹਿਰਾ ਦਿੱਤਾ ਅਤੇ ਹੋਰਨਾਂ ਨੂੰ ਵੀ ਇਹੋ ਸਿੱਖਿਆ ਦਿੱਤੀ। ਉਹਨਾਂ ਦਾ ਜਨਮ 1 ਜਨਵਰੀ 1950 ਨੂੰ ਪਿੰਡ ਮਲੂਕਾ ਵਿਖੇ ਹੋਇਆ।ਉਹਨਾਂ ਦੇ ਪਿਤਾ ਦਾ ਨਾਂ ਸ੍ਰ ਮੁਨਸ਼ੀ ਸਿੰਘ ਅਤੇ ਮਾਤਾ ਸ਼੍ਰੀਮਤੀ ਹਰਨਾਮ ਕੌਰ ਸਨ।ਉਹਨਾਂ ਦੇ ਛੋਟੇ ਭਰਾਤਾ ਸ੍ਰ ਸੁਰਜੀਤ ਸਿੰਘ ਹਨ। ਜਥੇਦਾਰ ਨਛੱਤਰ ਸਿੰਘ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਵਿਚਾਰਧਾਰਾ ਦੇ ਮਾਲਕ ਸਨ। ਉਹਨਾਂ 1984 ਮੌਕੇ ਧਰਮ ਯੁੱਧ ਮੋਰਚੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ 3 ਮਹੀਨੇ ਸਿਆਸੀ ਜੇਲ੍ਹ ਕੱਟੀ। ਉਸ ਤੋਂ ਬਾਅਦ ਵੀ ਉਹ ਸਮੇਂ-ਸਮੇਂ 'ਤੇ ਇਸ ਧਾਰਮਿਕ ਲਹਿਰ ਨਾਲ ਜੁੜੇ ਰਹੇ ਅਤੇ ਕਾਫੀ ਵਾਰ ਜੇਲ੍ਹ ਯਾਤਰਾ ਕੀਤੀ। ਉਹ ਕਹਿਣੀ ਕਰਨੀ ਦੇ ਪੱਕੇ ਅਤੇ ਬਹੁਤ ਹੀ ਨੇਕ ਦਿਲ ਇਨਸਾਨ ਸਨ। ਸਮੁੱਚੇ ਇਲਾਕੇ ਵਿੱਚ ਉਹ ਇੱਕ ਸਤਿਕਾਰਤ ਵਿਅਕਤੀ ਵਜੋਂ ਜਾਣੇ ਜਾਂਦੇ ਸਨ।
ਹੁਣ ਆਪ ਕਾਫੀ ਸਮੇਂ ਗੁਰਦੁਆਰਾ ਤਾਰੂਆਣਾ ਸਾਹਿਬ ਜੀ ਦੀ ਲੋਕਲ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਪਿਛਲੇ ਦਿਨੀਂ ਮਿਤੀ 9 ਫਰਵਰੀ 2025 ਨੂੰ ਉਹਨਾਂ ਦਾ ਸੰਖੇਪ ਜਿਹੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਜਿਹੜਾ ਕਿ ਉਹਨਾਂ ਦੇ ਪਰਿਵਾਰ ਅਤੇ ਇਲਾਕੇ ਲਈ ਅਸਹਿ ਅਤੇ ਅਕਹਿ ਹੈ। ਉਹ ਆਪਣੇ ਪਿੱਛੇ ਧਰਮ ਪਤਨੀ ਸ਼੍ਰੀਮਤੀ ਦਲੀਪ ਕੌਰ ਅਤੇ ਦੋ ਪੁੱਤਰ ਅੰਗਰੇਜ਼ ਸਿੰਘ ਅਤੇ ਬੇਅੰਤ ਸਿੰਘ ਛੱਡ ਗਏ ਹਨ।
ਜਥੇਦਾਰ ਨਛੱਤਰ ਸਿੰਘ ਅਸੂਲਾਂ ਦੇ ਪੱਕੇ ਅਤੇ ਧਾਰਮਿਕ ਖਿਆਲਾਂ ਦੇ ਗੁਰਸਿੱਖ ਵਿਅਕਤੀ ਸਨ।ਇਸ ਨਾਮਵਾਰ ਸਖਸ਼ੀਅਤ ਦੀ ਅੰਤਿਮ ਅਰਦਾਸ ਮਿਤੀ 19ਫਰਵਰੀ2025 ਦਿਨ ਬੁੱਧਵਾਰ ਨੂੰ ਗੁਰਦਆਰਾ ਸ਼੍ਰੀ ਤਾਰੂਆਣਾ ਸਾਹਿਬ ਪਿੰਡ ਮਲੂਕਾ (ਬਠਿੰਡਾ ) ਵਿਖੇ ਹੋਵੇਗੀ।