ਰਾਏਕੋਟ : ਪਿੰਡ ਮਿੱਠੇਵਾਲ 'ਚ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ 10 ਕਿਲੋ ਭਾਰ ਦਾ ਕੇਕ ਕੱਟਿਆ
ਭਾਈ ਜਸਵਿੰਦਰ ਸਿੰਘ ਜੱਸੂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ
ਸਮਾਪਤੀ ਮੌਕੇ ਅਰਦਾਸ ਭਾਈ ਮੋਹਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸਾਹਿਬ ਸਰਵਣ ਕਰਵਾਇਆ
ਸਟੇਜ ਸੈਕਟਰੀ ਦੇ ਫਰਜ਼ ਭਾਈ ਰਾਮ ਕ੍ਰਿਸ਼ਨ ਸਿੰਘ ਨੇ ਗੁਰਮਤਿ ਅਨੁਸਾਰ ਬਾਖੂਬੀ ਨਿਭਾਏ
ਸੰਗਤਾਂ ਦੀ ਸੇਵਾ ਲਈ ਰੋਜ਼ਾਨਾ ਹੀ ਗੁਰੂ ਦੇ ਲੰਗਰ 'ਚ ਚਾਹ-ਬਰੈਡ-ਪਕੌੜਿਆਂ ਦਾ ਲੰਗਰ ਲਗਾਇਆ ਗਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 16 ਫ਼ਰਵਰੀ 2025 ਅੱਜ ਪ੍ਰਸਿੱਧ ਪੰਜਾਬੀ ਲੇਖਕ/ ਨਾਵਲ "ਮੇਰਾ ਪਿੰਡ" ਦੇ ਰਚੇਤਾ/ ਪੰਜਾਬ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਵ. ਗਿਆਨੀ ਗੁਰਦਿੱਤ ਸਿੰਘ ਦੇ ਜੱਦੀ ਪਿੰਡ ਮਿੱਠੇਵਾਲ ਵਿਖੇ ਵੀ ਸਤਿਗੁਰੂ ਰਵਿਦਾਸ ਭਗਤ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਗੁਰਦੁਆਰਾ ਰਵਿਦਾਸ ਜੀ ਨੂੰ ਰੰਗ-ਬਰੰਗੀਆਂ ਬਿਜਲਈ ਲੜੀਆਂ ਦੀ ਰੌਸ਼ਨੀ ਨਾਲ ਸਜਾਇਆ ਗਿਆ। ਸ਼ਰਧਾਵਾਨ ਸੰਗਤਾਂ ਨੇ ਘਰਾਂ ਅੰਦਰ ਦੀਵੇ ਵੀ ਜਗਾਏ।
ਗੁਰਦੁਆਰਾ ਰਵਿਦਾਸ ਮਹਾਰਾਜ ਜੀ, ਮਿੱਠੇਵਾਲ ਵਿਖੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪ੍ਰਕਾਸ਼ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ/ਸਮਾਪਤੀ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪਾਉਣ ਉਪਰੰਤ ਭਾਈ ਮੋਹਨ ਸਿੰਘ ਨੇ ਅਰਦਾਸ ਕੀਤੀ ਤੇ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾ ਕੇ ਹੁਕਮਨਾਮੇ ਅਨੁਸਾਰ ਚੱਲਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ। ਇਸ ਮੌਕੇ ਭਾਈ ਜਸਵਿੰਦਰ ਸਿੰਘ ਜੱਸੂ ਦੇ ਰਾਗੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰਬਾਣੀ ਨਾਲ ਜੋੜਿਆ ਗਿਆ।ਇਸ ਦੋਰਾਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਪਹਿਲੀਆਂ ਦੋ ਰਾਤਾਂ ਦੇ ਸਮੇਂ ਸਵਰਗਵਾਸੀ ਸੰਤ ਮਹਾਂਪੁਰਸ਼ ਸਾਧੂ ਰਾਮ ਜੀ ਟਿੱਬੇ ਵਾਲਿਆਂ ਦੇ ਪੋਤਰੇ ਭਾਈ ਰਾਜਵਿੰਦਰ ਸਿੰਘ-ਮਨਪ੍ਰੀਤ ਸਿੰਘ ਟਿੱਬੇ ਵਾਲਿਆਂ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਪ੍ਰਬੰਧਕਾਂ ਨੇ ਇਸ ਧਾਰਮਿਕ ਸਮਾਗਮ ਮੌਕੇ ਤਨ-ਮਨ-ਧਨ ਨਾਲ ਸੇਵਾ ਕਰਨ ਦੇ ਮਾਮਲੇ 'ਚ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ। ਨੌਜਵਾਨ ਪੀੜ੍ਹੀ ਨਾਲ ਸਬੰਧਤ ਜਿਹੜੇ ਬੱਚੇ ਕੇਸ ਨਹੀਂ ਕਟਵਾਉਂਦੇ/ਕੇਸ ਕਤਲ ਨਹੀਂ ਕਰਵਾਉਂਦੇ/ਦਸਤਾਰ ਸਜਾਉਂਦੇ ਹਨ, ਉਨ੍ਹਾਂ ਨੂੰ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਕਾਪੀ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਕਾਸ਼ ਦਿਹਾੜੇ ਮੌਕੇ ਖੁਸ਼ੀ 'ਚ ਖੀਵੀ ਹੋਈ ਸੰਗਤ ਵੱਲੋਂ ਸਮੂਹਿਕ ਰੂਪ 'ਚ 10 ਕਿਲੋਗ੍ਰਾਮ ਵਜ਼ਨ ਦਾ ਕੇਕ ਕੱਟਣ ਉਪਰੰਤ ਸੰਗਤ 'ਚ ਵਰਤਾਇਆ ਗਿਆ।
ਸਟੇਜ ਸਕੱਤਰ ਦੇ ਫਰਜ਼ ਰਾਮ ਕ੍ਰਿਸ਼ਨ ਸਿੰਘ ਵੱਲੋਂ ਗੁਰਮਤਿ ਅਨੁਸਾਰ ਬਾਖੂਬੀ ਨਿਭਾਏ ਗਏ।ਰੋਜ਼ਾਨਾ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਧਾਰਮਿਕ ਸਮਾਗਮ ਮੌਕੇ ਡੇਰਾ ਕੁਟੀਆ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸੋਮ ਮੁਨੀ ਜੀ ਨੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਰਵਿਦਾਸ ਮਹਾਰਾਜ ਕਮੇਟੀ ਦੇ ਪ੍ਰਧਾਨ ਡਾਕਟਰ ਮੁਕੰਦ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ ਬਿੱਲੂ ਮਿਸਤਰੀ, ਖਜ਼ਾਨਚੀ ਨਿਰਭੈ ਸਿੰਘ ਮਿਸਤਰੀ, ਗੁਰਚਰਨ ਸਿੰਘ ਸੈਕਟਰੀ, ਰਾਮਦਾਸ ਸਿੰਘ, ਜਸਪਾਲ ਸਿੰਘ ਪਾਲੀ(ਸ਼ਿੰਗਾਰ ਟੇਲਰ, ਰਾਏਕੋਟ), ਹਰਦੀਪ ਸਿੰਘ ਦੀਪੀ, ਮਕੈਨਿਕ ਹਾਕਮ ਸਿੰਘ ਇਲੈਕਟ੍ਰੀਸ਼ਨ, ਪਰਮਜੀਤ ਸਿੰਘ ਪੰਮੀ, ਰਣਜੀਤ ਸਿੰਘ ਪੇਂਟਰ, ਗੁਰਮੀਤ ਸਿੰਘ ਪਾਲ "ਗ੍ਰੰਥੀ ਸਿੰਘ" (ਸਾਰੇ ਕਮੇਟੀ ਮੈਂਬਰ)/ਸਰਪੰਚ ਕੁਲਦੀਪ ਸਿੰਘ ਧਾਲੀਵਾਲ, ਜਸਪਾਲ ਸਿੰਘ ਪਾਲੀ ਸਾਬਕਾ ਸਰਪੰਚ, ਹਰਨੇਕ ਸਿੰਘ ਧਾਲੀਵਾਲ, ਸੁਖਦੇਵ ਸਿੰਘ ਭੋਲਾ ਧਾਲੀਵਾਲ, ਸੁਰਿੰਦਰ ਸਿੰਘ ਬੋਗੜ, ਜਗਤਾਰ ਸਿੰਘ ਨੰਬਰਦਾਰ, ਟੇਲਰ ਬਿੱਕਰ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਬਿੱਟੂ ਫੋਟੋਗ੍ਰਾਫਰ, ਗੁਰਮੁਖ ਸਿੰਘ ਫ਼ੋਟੋਗ੍ਰਾਫਰ, ਰੇਸ਼ਮ ਸਿੰਘ, ਰਾਮ ਆਸਰਾ ਸਿੰਘ, ਰਤਨ ਸਿੰਘ, ਇੰਜਨੀਅਰ ਕਰਮ ਸਿੰਘ ਜੇ.ਈ. ,ਗੁਰਜੰਟ ਸਿੰਘ ਠਾਣੇਦਾਰ(ਸੇਵਾ ਮੁਕਤ), ਗੁਰਮੇਲ ਸਿੰਘ ਸਾਬਕਾ ਪੰਚ, ਮਨਜੀਤ ਸਿੰਘ ਪੱਤਰਕਾਰ, ਹਰੀ ਸਿੰਘ, ਪਲਵਿੰਦਰ ਸਿੰਘ ਗਿੱਲ(ਪੱਪੂ),ਸਾਹਿਲਪ੍ਰੀਤ ਸਿੰਘ ਸਾਹਿਲ, ਸੁਦਾਗਰ ਸਿੰਘ ਸ਼ਨੀ, ਸੁਪਨਦੀਪ ਸਿੰਘ, ਬਲਕਾਰ ਸਿੰਘ, ਹਰਮਨ ਸਿੰਘ , ਜਸਪ੍ਰੀਤ ਸਿੰਘ ਜੱਸ, ਜਗਦੇਵ ਸਿੰਘ ਦੇਵ 'ਦੇਬੂ" ,ਹਰਮਨ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ , ਬਲਵਿੰਦਰ ਸਿੰਘ ਭੋਲਾ ਹਾਜ਼ਰ ਸਨ।