← ਪਿਛੇ ਪਰਤੋ
ਐਸਡੀਐਮ ਦਫਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਦੀਪਕ ਜੈਨ
ਜਗਰਾਓ, 12 ਫਰਵਰੀ 2025- ਇਲਾਕੇ ਅੰਦਰ ਦੋ ਪਹੀਆ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦਿਨ ਬ ਦਿਨ ਵਧੀਆਂ ਹੀ ਜਾ ਰਹੀਆਂ ਹਨ ਅਤੇ ਚੋਰ ਅੱਖ ਝਪਕਦੇ ਹੀ ਬਾਈਕ ਜਾਂ ਸਕੂਟਰੀ ਚੋਰੀ ਕਰਕੇ ਲੈ ਜਾਂਦੇ ਹਨ। ਅਜਿਹੀ ਇਕ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਬਲਜੀਤ ਸਿੰਘ ਵਾਸੀ ਕੋਠੇ ਹਰੀ ਸਿੰਘ ਨਾਨਕ ਸਰ ਨੇ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਹ ਇੱਕ ਗਰੀਬ ਮਜ਼ਦੂਰ ਹੈ ਅਤੇ ਬੀਤੀ 10 ਫਰਵਰੀ ਨੂੰ ਆਪਣੇ ਸਾਥੀ ਦੋਸਤ ਰੋਹਤਾਸ਼ ਪੁੱਤਰ ਹਰੀ ਸਿੰਘ ਵਾਸੀ ਬਰਸੀ ਤਹਿਸੀਲ ਭਵਾਨੀ ਖੇੜਾ ਜਿਲਾ ਭਵਾਨੀ ਹਰਿਆਣਾ ਮੌਜੂਦਾ ਵਾਸੀ ਮਾਣਕੇ ਦੇ ਨਾਲ ਜੋ ਕਿ ਜਗਰਾਉਂ ਦੇ ਮੁੱਖ ਡਾਕ ਘਰ ਵਿਖੇ ਗਰਮੀਨ ਡਾਕ ਸੇਵਕ ਦੀਆਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਉਸ ਨਾਲ ਆਪਣੇ ਮੋਟਰਸਾਈਕਲ ਪੀਬੀ 25 ਐਚ 5082 ਉੱਤੇ ਸਵਾਰ ਹੋ ਕੇ ਡਾਕ ਦੇਣ ਲਈ ਗਏ ਸਨ। ਉਸ ਦਾ ਦੋਸਤ ਰੋਹਤਾਸ਼ ਜਿਸ ਕੋਲ ਦੋ ਡਾਕ ਵਾਲੇ ਝੋਲੇ ਵੀ ਸਨ ਅਤੇ ਇਹਨਾਂ ਨੇ ਆਪਣਾ ਬਾਈਕ ਉੱਪਰ ਸਥਾਨਕ ਐਸਡੀਐਮ ਦਫਤਰ ਜਗਰਾਉਂ ਵਿਖੇ ਡਾਕ ਦਿਨ ਆਏ ਤਾਂ ਆਪਣਾ ਮੋਟਰਸਾਈਕਲ ਐਸਡੀਐਮ ਦਫਤਰ ਦੇ ਅੰਦਰ ਖਾਲੀ ਜਗ੍ਹਾ ਵਿੱਚ ਖੜਾ ਕਰਕੇ ਤਾਲਾ ਲਗਾ ਦਿੱਤਾ ਸੀ ਅਤੇ ਡਾਕ ਦੇਣ ਲਈ ਦਫਤਰ ਅੰਦਰ ਚਲੇ ਗਏ। ਜਦੋਂ ਡਾਕ ਡਿਲੀਵਰ ਕਰਨ ਤੋਂ ਬਾਅਦ ਬਾਹਰ ਆਏ ਤਾਂ ਉੱਥੇ ਮੋਟਰਸਾਈਕਲ ਗਾਇਬ ਸੀ। ਮੋਟਰਸਾਈਕਲ ਉੱਪਰ ਡਾਕ ਵੰਡਣ ਵਾਲੇ ਦੋ ਝੋਲੇ ਵੀ ਰੱਖੇ ਹੋਏ ਸਨ। ਜਿਸ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ। ਜਗਤਾਰ ਅਤੇ ਰਹਿਤੋਸ਼ ਵੱਲੋਂ ਆਪਣੇ ਮੋਟਰਸਾਈਕਲ ਦੀ ਕਾਫੀ ਭਾਲ ਕੀਤੀ ਗਈ ਅਤੇ ਜਦੋਂ ਉਹ ਨਾ ਮਿਲਿਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਿਟੀ ਜਗਰਾਉਂ ਵਿਖੇ ਦਰਜ ਕਰਵਾਈ ਜਿਸ ਤੇ ਏਐਸਆਈ ਬਲਰਾਜ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕਰਨ ਮਗਰੋਂ ਅਣਪਛਾਤੇ ਚੋਰਾਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 77