ਨਗਰ ਕੌਂਸਲ ਨੇ ਗੈਰ ਕਾਨੂੰਨੀ ਢੰਗ ਨਾਲ ਲੱਗੇ ਬੋਰਡ ਉਖਾੜਨੇ ਕੀਤੇ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 11 ਫਰਵਰੀ 2025- ਨਗਰ ਕੌਂਸਲ ਦੀ ਸੜਕਾਂ ਦੇ ਆਲੇ ਦੁਆਲੇ ਦੁਕਾਨਦਾਰਾਂ ਅਤੇ ਹੋਰ ਸ਼ਹਿਰ ਨਿਵਾਸੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੇ ਚਲਦੇ ਹੁਣ ਨਗਰ ਕੌਂਸਲ ਕਰਮਚਾਰੀਆਂ ਨੇ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਦਰਖਤਾਂ ਤੇ ਲੱਗੇ ਦੁਕਾਨਾਂ ਦੇ ਨਜਾਇਜ਼ ਬੋਰਡ ਵੀ ਕਬਜ਼ੇ ਵਿੱਚ ਲੈਣੇ ਸ਼ੁਰੂ ਕਰ ਦਿੱਤੇ ਹਨ । ਅੱਜ ਨਗਰ ਕੌਂਸਲ ਅਧਿਕਾਰੀਆਂ ਦੀ ਇਹ ਕਾਰਵਾਈ ਬਟਾਲਾ ਰੋਡ ਕਾਹਨੂੰਵਾਨ ਰੋਡ ਅਤੇ ਕਲਾਨੌਰ ਰੋਡ ਤੇ ਚੱਲੀ ਹੈ ਜਿੱਥੇ ਦਰਖਤਾਂ ਤੇ ਹੋਰ ਜਗਾਵਾਂ ਤੇ ਬਿਨਾਂ ਮਨਜ਼ੂਰੀ ਦੇ ਲੱਗੇ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਬੋਰਡ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਉਤਾਰ ਕੇ ਜਬਤ ਕੀਤੇ ਗਏ ਅਤੇ ਟਰਾਲੀ ਵਿੱਚ ਪਾ ਕੇ ਕੌਂਸਲ ਦਫਤਰ ਲੇ ਜਾਇਆ ਗਿਆ ।
ਉੱਥੇ ਹੀ ਨਗਰ ਕੌਂਸਲ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਵੀ ਦੁਕਾਨਦਾਰ ਬਿਨਾਂ ਮਨਜ਼ੂਰੀ ਦੇਰ ਤੇ ਮਨਜ਼ੂਰ ਸ਼ੁਧਾ ਸਾਈਟਾਂ ਤੇ ਯੂਨੀਪੋਲ ਤੋਂ ਇਲਾਵਾ ਇਸ਼ਤਿਹਾਰਬਾਜ਼ੀ ਵਾਲੇ ਫਲੈਕਸ ਬੋਰਡ ਵਗੈਰਾ ਨਹੀਂ ਲਗਾ ਸਕਦਾ ਇਸ ਦੇ ਲਈ ਠੇਕੇਦਾਰ ਕੰਪਨੀ ਨੂੰ ਨਿਯਮ ਅਨੁਸਾਰ ਭੁਗਤਾਨ ਕਰਨਾ ਪੈਂਦਾ ਹੈ। ਨਗਰ ਕੌਂਸਲ ਵੱਲੋਂ ਅਜਿਹੇ ਸਾਰੇ ਫਲੈਕਸ ਬੋਰਡ ਉਤਾਰ ਕੇ ਆਪਣੇ ਕਬਜ਼ੇ ਵਿੱਚ ਲਏ ਜਾਣਗੇ ।