ਫਿਰੌਤੀ ਮੰਗਣ ਦੇ ਕੇਸ ਵਿੱਚੋਂ ਲਾਰੈਂਸ ਬਿਸ਼ਨੋਈ ਫਰੀਦਕੋਟ ਅਦਾਲਤ ਵਲੋਂ ਬਰੀ: ਐਡਵੋਕੇਟ ਅਮਿਤ ਮਿੱਤਲ
ਮਨਜੀਤ ਸਿੰਘ ਢੱਲਾ
ਜੈਤੋ,29 ਜਨਵਰੀ 2025 - ਕੋਟਕਪੂਰਾ ਦੇ ਇੱਕ ਵਪਾਰੀ ਪਾਸੋਂ 50 ਲੱਖ ਰੁਪਏ ਫਿਰੋਤੀ ਮੰਗਣ ਦੇ ਕੇਸ ਵਿੱਚ ਮਾਨਯੋਗ ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਲਾਰੰਸ ਬਿਸ਼ਨੋਈ ਬਰੀ ਕੀਤਾ ਹੈ। ਮੀਡੀਆ ਨੂੰ ਇਹ ਜਾਣਕਾਰੀ ਐਡਵੋਕੇਟ ਅਮਿਤ ਕੁਮਾਰ ਮਿੱਤਲ ਜੈਤੋ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਮੁਕੱਦਮਾ ਪੁਲਿਸ ਸਟੇਸ਼ਨ ਸਿਟੀ ਕੋਟਕਪੂਰਾ ਵਿਖੇ ਕੋਟਕਪੂਰਾ ਦੇ ਇੱਕ ਵਪਾਰੀ ਵਲੋਂ ਲਾਰੰਸ ਬਿਸ਼ਨੋਈ ਗੈਂਗ ਵਲੋਂ 50 ਲੱਖ ਰੁਪਏ ਫਿਰੌਤੀ ਮੰਗਣ ਦਾ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਲਾਰੰਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਲਾਰੰਸ ਬਿਸ਼ਨੋਈ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ। ਲਾਰੰਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਨੇ ਕਿਹਾ ਕਿ ਲਾਰੰਸ ਬਿਸ਼ਨੋਈ ਖਿਲਾਫ ਇਹ ਮੁਕੱਦਮਾ ਝੂਠਾ ਅਤੇ ਬੇਬੁਨਿਆਦ ਦਰਜ ਹੋਇਆ ਸੀ ਅਤੇ ਸੱਚਾਈ ਦੀ ਜਿੱਤ ਹੋਈ ਹੈ। ਮਾਨਯੋਗ ਅਦਾਲਤ ਮੈਡਮ ਸ਼ੈਰਲ ਸੋਹੀ, ਜੇ.ਐਮ.ਆਈ.ਸੀ ਫਰੀਦਕੋਟ ਵਲੋਂ ਸੱਚ ਦੇ ਆਧਾਰ ਤੇ ਲਾਰੰਸ ਬਿਸ਼ਨੋਈ ਨੂੰ ਬਿਲਕੁਲ ਸਹੀ ਬਰੀ ਕੀਤਾ ਗਿਆ ਹੈ। ਇਸ ਤਰ੍ਹਾਂ ਹਰ ਵਿਅਕਤੀ ਦਾ ਕਾਨੂੰਨ ਅਤੇ ਸੱਚਾਈ ਉਪਰ ਵਿਸ਼ਵਾਸ਼ ਵੱਧ ਰਿਹਾ ਹੈ।