ਰਾਏਕੋਟ: ਪੱਤਰਕਾਰ ਦਲਵਿੰਦਰ ਸਿੰਘ ਰਛੀਨ ਨੂੰ ਗਹਿਰਾ ਸਦਮਾ, ਪਿਤਾ ਬਲਜੀਤ ਸਿੰਘ ਦਾ ਸਦੀਵੀ ਵਿਛੋੜਾ
ਅੰਤਿਮ ਸਸਕਾਰ ਅੱਜ 22 ਜਨਵਰੀ,ਦਿਨ ਬੁੱਧਵਾਰ ਨੂੰ ਪਿੰਡ ਰਛੀਨ(ਰਾਏਕੋਟ) ਵਿਖੇ ਦੁਪਹਿਰ 12ਵਜੇ
ਵੱਖ-ਵੱਖ ਆਗੂਆਂ/ਪੱਤਰਕਾਰਾਂ/ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,22ਜਨਵਰੀ 2025- ਰਾਏਕੋਟ ਤੋਂ ਸੀਨੀਅਰ ਪੱਤਰਕਾਰ ਦਲਵਿੰਦਰ ਸਿੰਘ ਰਛੀਨ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ , ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਬਲਜੀਤ ਸਿੰਘ ਜੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ।
ਸਵ.ਬਲਜੀਤ ਸਿੰਘ ਜੀ ਦਾ ਅੰਤਿਮ ਸਸਕਾਰ ਅੱਜ 22 ਜਨਵਰੀ,ਦਿਨ ਬੁੱਧਵਾਰ ਨੂੰ ਬਾਦ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰਛੀਨ(ਨੇੜੇ: ਲੋਹਟਬੱਦੀ, ਬੜੂੰਦੀ) ਵਿਖੇ ਕੀਤਾ ਜਾਵੇਗਾ।
ਵੱਖ-ਵੱਖ ਸੰਸਥਾਵਾਂ/ਆਗੂਆਂ/ਪੱਤਰਕਾਰਾਂ ਨੇ ਇਸ ਦੁੱਖ ਦੀ ਘੜੀ ਮੌਕੇ ਪੱਤਰਕਾਰ ਦਲਵਿੰਦਰ ਸਿੰਘ ਰਛੀਨ ਤੇ ਦੁਖੀ ਪ੍ਰੀਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।