ਉਦਾਸੀਨ ਆਸ਼ਰਮ ਬਾਜਾਖਾਨਾ ਡੇਰਾ ਦਿੱਲੀ ਵਾਲਾ ਦੇ ਮਹੰਤ ਬਣੇ ਬਾਬਾ ਹਜੂਰ ਦਾਸ ਭਗਤੂਆਣਾ
ਸੰਤਾਂ ਮਹਾਪੁਰਸ਼ਾਂ ਨੇ ਬਾਬਾ ਹਜੂਰ ਦਾਸ ਜੀ ਨੂੰ ਪਗੜੀ ਦੀ ਰਸਮ ਅਦਾ ਕੀਤੀ
ਮਨਜੀਤ ਸਿੰਘ ਢੱਲਾ
ਜੈਤੋ/ ਬਾਜਾਖਾਨਾ,22 ਜਨਵਰੀ 2025-ਅੱਜ ਡੇਰਾ ਦਿੱਲੀ ਵਾਲਾ ਬਾਜਾਖਾਨਾ ਜਿਲ੍ਹਾ ਫਰੀਦਕੋਟ ਵਿਖੇ ਪਗੜੀ ਦੀ ਰਸਮ ਕੀਤੀ ਗਈ, ਜਿਸ ਵਿੱਚ ਬਾਬਾ ਗਿਆਨ ਸਰੂਪ ਜੀ ਗੁਰੂਸਰ ਬਾਬਾ ਅਮਰਦਾਸ ਜੀ ਕੋਟਫੱਤਾ, ਬਾਬਾ ਸੱਤ ਮੁਨੀ ਜੀ ਭਗਤੂਆਣਾ, ਬਾਬਾ ਰਾਜੂ ਦਾਸ ਜੈਤੋ, ਬਾਬਾ ਦਰਬਾਰਾ ਦਾਸ, ਬਾਬਾ ਨਿਰਮਲ ਦਾਸ ਜੀ ਅਤੇ ਵਿਸ਼ੇਸ਼ ਤੌਰ ਤੇ ਬਾਬਾ ਕ੍ਰਿਸ਼ਨ ਮੁਨੀ ਜੀ ਪੂਹਲਾ ਆਦਿ ਉਦਾਸੀਨ ਸੰਤ ਸਮਾਜ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਇਸ ਦੇ ਨਾਲ ਹੀ ਡਾਕਟਰ ਰਮਨ ਜੀ ਜੈਤੋ, ਸਾਬਕਾ ਐੱਸ ਪੀ ਸਰਦਾਰ ਕੁਲਦੀਪ ਸਿੰਘ ਸੋਹੀ, ਬੱਬੀ ਬਾਬਾ ਜੀ ਇਸ ਦੇ ਨਾਲ ਹੀ ਬਾਜਾਖਾਨਾ ਦੀਆਂ ਗ੍ਰਾਮ ਪੰਚਾਇਤਾਂ ਨਗਰ ਨਿਵਾਸੀ ਮੌਜੂਦ ਸਨ।
ਇਸ ਮੌਕੇ ਸਾਬਕਾ ਸਰਪੰਚ ਕੁਲਵੀਰ ਸਿੰਘ, ਬਿੱਟੂ ਗਰਗ, ਸਰਪੰਚ ਜਗਸੀਰ ਸਿੰਘ, ਸਰਪੰਚ ਗੁਰਬਿੰਦਰ ਸਿੰਘ, ਸਰਪੰਚ ਰੇਸ਼ਮ ਸਿੰਘ, ਹਰਸੰਗੀਤ ਸਿੰਘ ਹੈਪੀ, ਡਾਕਟਰ ਸੰਜੀਵ ਸਿੰਘ ਭਗਤੂਆਣਾ ਨੇ ਬਾਬਾ ਹਜੂਰ ਦਾਸ ਭਗਤੂਆਣਾ ਨੂੰ ਪਗੜੀ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਧਰਮਿੰਦਰ ਸਿੰਘ ਕੋਟਕਪੂਰਾ, ਗਿਆਨੀ ਜੋਗਿੰਦਰ ਸਿੰਘ, ਗਿਆਨੀ ਚਾਨਣ ਸਿੰਘ, ਬਾਬਾ ਸੇਖ ਫਰੀਦ ਸਕੂਲ ਦੇ ਚੇਅਰਮੈਨ ਸਰਦਾਰ ਮਨਿੰਦਰ ਸਿੰਘ, ਨੱਥਾ ਸਿੰਘ, ਥਾਣੇਦਾਰ ਰਜਿੰਦਰ ਸਿੰਘ, ਪ੍ਰਿਥੀ ਸਿੰਘ ਬਰਾੜ ਬਾਜਾਖਾਨਾ, ਪ੍ਰਗਟ ਸਿੰਘ, ਰਵਿਦਾਸ ਸਭਾ ਦੇ ਪ੍ਰਧਾਨ ਜੀ ਦਰਸ਼ਨ ਸਿੰਘ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ।