ਗਣਤੰਤਰ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 22 ਜਨਵਰੀ 2025- ਅੰਮ੍ਰਿਤਸਰ ਪੰਜਾਬ ਪੁਲਿਸ ਤੇ ਜੀਆਰਪੀ ਤੇ ਆਰਪੀਐਫ ਪੁਲਿਸ ਟੀਮ ਵਲੋਂ 26 ਜਨਵਰੀ ਦੀ ਸੁਰਖਿਆ ਨੂੰ ਮੱਦੇ ਨਜਰ ਰਖਦੇ ਹੌਏ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ ਜਿਸਦੇ ਚਲਦੇ ਅੰਮ੍ਰਿਤਸਰ ਪੁਲਿਸ ਦੇ ਜਵਾਨਾਂ ਵਲੌ ਰੇਲਵੇ ਸਟੇਸ਼ਨ ਤੇ ਪਹੁੰਚੇ ਯਾਤਰੂਆ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਯਾਤਰੂਆ ਨੂੰ ਲਵਾਰਿਸ਼ ਚੀਜਾ ਨੂੰ ਹਥ ਲਗਾਉਣ ਅਤੇ ਉਸਦੀ ਸੁਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦੇਣ ਸੰਬਧੀ ਹਦਾਇਤਾਂ ਦਿਤੀਆ ਗਈਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਏਸੀਪੀ ਅਰਵਿੰਦ ਮੀਨਾ ਨੇ ਦਸਿਆ ਕਿ ਅੰਮ੍ਰਿਤਸਰ ਪੰਜਾਬ ਪੁਲਿਸ ਤੇ ਜੀਆਰਪੀ ਤੇ ਆਰਪੀਐਫ ਪੁਲਿਸ ਵਲੌ ਅਜ 26 ਜਨਵਰੀ ਨੂੰ ਲੈ ਕੇ ਸੁਰਖਿਆ ਪ੍ਰਬੰਧਾਂ ਨੂੰ ਲੈ ਕੇ ਅਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ ਹੈ ਜਿਸਦੇ ਚੱਲਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਯਾਤਰੂਆ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਉਹਨਾ ਨੂੰ ਸੁਰਖਿਆ ਪ੍ਰਬੰਧਾ ਪ੍ਰਤੀ ਸੁਚੇਤ ਕੀਤਾ ਗਿਆ ਹੈ। ਇਸ ਮੌਕੇ ਰੇਲਵੇ ਸਟੇਸ਼ਨ ਤੇ ਪਇਆ ਲਵਾਰਿਸ਼ ਚੀਜਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਣਾ ਕਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਵੱਲੋ ਪੂਰੀ ਰਿਹਸਲ ਕੀਤੀ ਗਈ ਹੈ ਉਣਾ ਕਿਹਾ ਕਿ ਸ਼ਹਿਰ ਦੇ ਆਉਣ ਜਾਉਣ ਵਾਲ਼ੇ ਸਾਰੇ ਰਸਤਿਆ ਤੇ ਪੂਰੀ ਤਰ੍ਹਾਂ ਨਾਕਾ ਬੰਦੀ ਕੀਤੀ ਗਈ ਹੈ। ਉਣਾ ਦੱਸਿਆ ਕਿ ਸੀਸੀ ਟੀਵੀ ਕੈਮਰਿਆਂ ਉਤੇ ਸਾਡੀਆ ਪੁਲਿਸ ਦੀਆ ਟੀਮਾਂ ਪੂਰੀ ਤਰ੍ਹਾਂ ਨਿਗਾਹ ਲਗਾਈ ਬੈਠੇ ਹਨ। ਤਾਕਿ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰ ਸਕੇ ਅਤੇ ਸ਼ਹਿਰ ਵਾਸੀ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਅਮਨ ਸ਼ਾਂਤੀ ਨਾਲ ਮਨਾ ਸਕਣ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਵਿਅਕਤੀ ਜਾ ਸ਼ੱਕੀ ਚੀਜ ਨਜਰ ਆਏ ਤਾਂ ਉਸ ਦੀ ਸੂਚਨਾ ਪੁਲੀਸ ਅਧਿਕਾਰੀਆ ਨੂੰ ਦਿੱਤੀ ਜਾਵੇ ।