ਗੁਰਦਾਸਪੁਰ: ਦੋ ਧਿਰਾਂ 'ਚ ਲੜਾਈ, ਘਰਾਂ ਦੀ ਕੀਤੀ ਭੰਨਤੋੜ
ਦੋਹਾਂ ਧਿਰਾਂ ਦੇ ਦੋ ਲੋਕ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 25 ਦਸੰਬਰ 2024- ਮਾਮਲਾ ਬਟਾਲਾ ਦੇ ਗਾਂਧੀ ਕੈਂਪ ਵਿਚੋਂ ਸਾਹਮਣੇ ਆਇਆ ਜਿਥੇ ਦੋਹਾਂ ਧਿਰਾਂ ਦਰਮਿਆਨ ਲੜਾਈ ਹੋ ਗਈ ।ਇੱਕ ਧਿਰ ਦੇ ਬਿੱਲਾ ਨਾਮਕ ਵਿਅਕਤੀ ਦਾ ਕਹਿਣਾ ਹੈ ਕਿ ਗਲੀ ਵਿੱਚ ਦਰਵਾਜਾ ਕੱਢਣ ਨੂੰ ਲੈਕੇ ਦੂਸਰੀ ਧਿਰ ਓਹਨਾ ਨਾਲ਼ ਰੰਜਿਸ਼ ਰੱਖਦੀ ਸੀ ਜਿਸਨੂੰ ਲੈਕੇ ਉਹਨਾਂ ਦੇ ਬੇਟੇ ਨਾਲ ਝਗੜਾ ਕੀਤਾ ਗਿਆ ਜਦੋਂ ਉਹ ਛੁਡਵਾਉਣ ਗਏ ਤਾਂ ਦੂਸਰੀ ਧਿਰ ਦੇ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ, ਘਰ ਦੀ ਭੰਨਤੋੜ ਕਰ ਦਿੱਤੀ ਅਤੇ ਉਸਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ।
ਦੂਸਰੇ ਪਾਸੇ ਦੂਸਰੀ ਧਿਰ ਹੀਰਾ ਲਾਲ ਦਾ ਕਹਿਣਾ ਸੀ ਕਿ ਬਿੱਲੇ ਦਾ ਲੜਕਾ ਦੂਸਰੇ ਲੜਕਿਆ ਨਾਲ ਮਿਲਕੇ ਗੁੰਡਾਗਰਦੀ ਕਰਦਾ ਹੈ ।ਅੱਜ ਉਹਨਾਂ ਨੇ ਹੀ ਲੜਾਈ ਸ਼ੁਰੂ ਕੀਤੀ ਜਿਸ ਦੌਰਾਨ ਓਹਨਾ ਨੂੰ ਜ਼ਖਮੀ ਕਰ ਦਿੱਤਾ। ਦੂਸਰੇ ਪਾਸੇ ਏ ਐਸ ਆਈ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।