ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੇ ਹੀ ਸੁਰੱਖਿਅਤ ਰੱਖਿਆ ਧਰਮ - ਹਰਜੀਤ ਸੰਧੂ
- ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਿਪਤ ਭਾਰਤੀ ਜਨਤਾ ਪਾਰਟੀ ਨੇ ਮਨਾਇਆ ਵੀਰ ਬਾਲ ਦਿਵਸ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਦਸੰਬਰ 2024 - ਸਰਬੰਸਦਾਨੀ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਬਲੀਦਾਨ ਮਨੁੱਖਤਾ,ਧਰਮ ਅਤੇ ਇਨਸਾਨੀਅਤ ਲਈ ਦਿੱਤਾ ਹੈ ਉਸ ਦਾ ਕਰਜਾ ਅਸੀਂ ਜੁੱਗਾਂ ਤੱਕ ਵੀ ਨਹੀਂ ਉਤਾਰ ਸਕਦੇ ਕਿਉਂਕਿ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੇ ਹੀ ਸਾਡਾ ਧਰਮ ਸੁਰੱਖਿਅਤ ਰੱਖਿਆ ਹੈ।ਇਹ ਸ਼ਬਦ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਖੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰੱਖੇ ਸ਼ਹੀਦੀ ਸਮਾਗਮ ਮੌਕੇ ਸੰਬੋਧਨ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਹੇ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਸੀਨੀਅਰ ਅਧਿਕਾਰੀ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਮਨਜੀਤ ਸਿੰਘ ਰਾਏ ਨੇ ਵੀ ਹਾਜਰੀ ਲਗਵਾਈ।
ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਇਸ ਅਦੁੱਤੀ ਸ਼ਹਾਦਤ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਪਿਤਾ,ਚਾਰ ਪੁੱਤਰ ਧਰਮ ਅਤੇ ਸਿੱਖੀ ਕਾਇਮ ਰੱਖਣ ਖਾਤਰ ਵਾਰ ਦਿੱਤੇ ਜਿਸ ਕਾਰਨ ਪੂਰੀ ਦੁਨੀਆ ਵਿੱਚ ਸ਼ਹੀਦੀ ਪੰਦਰਵਾੜਾ ਮਨਾ ਕੇ ਸਮੁੱਚੀਆਂ ਸੰਗਤਾਂ ਇਸ ਸੋਗਮਈ ਸ਼ਹਾਦਤ ਨੂੰ ਸਿਜਦਾ ਕਰਦੀਆਂ ਹਨ।ਇਸ ਮੌਕੇ 'ਤੇ ਪੁੱਜੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਦੇਸ਼ ਭਰ ਵਿੱਚ ਜਿੱਥੇ ਸਰਕਾਰੀ ਤੌਰ 'ਤੇ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣੇ ਪੱਧਰ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ਅਦੁੱਤੀ ਸ਼ਹਾਦਤ ਨੂੰ ਸਮਰਿਪਤ ਧਾਰਮਿਕ ਸਮਾਗਮ ਕਰਵਾ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ।
ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਨੇਤਰਪਾਲ ਸਿੰਘ, ਮੀਤ ਪ੍ਰਧਾਨ ਰਿਤੇਸ਼ ਚੋਪੜਾ,ਕਿਸਾਨ ਮੋਰਚਾ ਸੂਬਾ ਆਗੂ ਸਿਤਾਰਾ ਸਿੰਘ ਡਲੀਰੀ,ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਵਿਨੀਤ ਪਾਸੀ,ਸਕੱਤਰ ਹਰਮਨਜੀਤ ਸਿੰਘ,ਸਕੱਤਰ ਰੋਹਿਤ ਵੇਦੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ,ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਐਸਸੀ ਮੋਰਚਾ ਜਨਰਲ ਸਕੱਤਰ ਮਨਜੀਤ ਸਿੰਘ ਮੰਨਣ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਪ੍ਰਦੀਪ ਮਨਚੰਦਾ,ਸਿਕੰਦਰ ਸਿੰਘ ਆਈਟੀ ਵਿੰਗ,ਸਰਕਲ ਪ੍ਰਧਾਨ ਪਵਨ ਦੇਵਗਨ, ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਦੇਵਗਨ,ਸਰਕਲ ਪ੍ਰਧਾਨ ਹਰਪਾਲ ਸੋਨੀ,ਸਰਕਲ ਪ੍ਰਧਾਨ ਡਾ.ਮਨਦੀਪ ਸਿੰਘ ਠਰੂ,ਸਰਕਲ ਪ੍ਰਧਾਨ ਪਵਨ ਕੁੰਦਰਾ, ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ, ਸਰਕਲ ਪ੍ਰਧਾਨ ਸਾਹਿਬ ਸਿੰਘ, ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਮਹਿਤਾਬ ਸਿੰਘ, ਸਰਕਲ ਪ੍ਰਧਾਨ ਦਲਜੀਤ ਸਿੰਘ, ਸਰਕਲ ਪ੍ਰਧਾਨ ਸੁਰੇਸ਼ ਕੁਮਾਰ ਪਿੰਕਾ, ਬਚਿੱਤਰ ਸਿੰਘ ਅਲਵਾਲਪੁਰ,ਰੋਬਿਨ ਜੌੜਾ,ਬਲਵਿੰਦਰ ਸਿੰਘ ਸੰਘਾ,ਗੁਰਜਿੰਦਰ ਸਿੰਘ ਕਲੇਰ,ਅਮਰਪਾਲ ਸਿੰਘ ਪਲਾਸੌਰ, ਬਿਕਰਮ ਅਰੋੜਾ, ਲੱਕੀ ਜੋਸ਼ੀ,ਸੁਭਾਸ਼ ਬਾਠ,ਸਾਹਿਬ ਸਿੰਘ ਜੀਓਬਾਲਾ,ਰਣਜੀਤ ਸਿੰਘ ਗਿੱਲ ਵੜੈਚ, ਕਾਬਲ ਸਿੰਘ ਸੇਖਚੱਕ,ਬਲਵੰਤ ਸਿੰਘ ਅਲਾਦੀਨਪੁਰ, ਬਚਿੱਤਰ ਸਿੰਘ ਅਲਾਵਲਪੁਰ,ਬਾਬਾ ਹਰਜਿੰਦਰ ਸਿੰਘ ਕੱਦਗਿੱਲ,ਸਾਬਕਾ ਸਰਪੰਚ ਘੜਕਾ ਸਤਨਾਮ ਸਿੰਘ ਸ਼ਾਹ, ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਮੰਨਣ,ਕੈਪਟਨ ਪੂਰਨ ਸਿੰਘ,ਬਾਬਾ ਸਰਵਨ ਸਿੰਘ ਸ਼ਹੀਦ ਮਾਲਚੱਕ,ਸਾਬਕਾ ਸਰਪੰਚ ਨੱਥਾ ਸਿੰਘ ਨੱਥੂਚੱਕ,ਸਾਬਕਾ ਸਰਪੰਚ ਨੱਥਾ ਸਿੰਘ ਮਾਣੋਚਾਹਲ,ਗੁਰਜੰਟ ਸਿੰਘ ਨੂਰਪੁਰ, ਗਗਨ ਠਰੂ, ਵਰਿਆਮ ਸਿੰਘ, ਗੁਰਲਾਲ ਸਿੰਘ,ਸੋਨੂ ਮੂਸੇ,ਸੂਬੇਦਾਰ ਜਸਪਾਲ ਸਿੰਘ, ਬਗੀਚਾ ਸਿੰਘ ਫੌਜੀ ਅਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜੂਦ ਸਨ।