ਵੱਡੀ ਖ਼ਬਰ : ਅੱਜ ਰਾਤ ਤੋ ਕੈਨੇਡਾ-ਅਮਰੀਕਾ ਸਰਹੱਦ 'ਤੇ ਵਰਕ ਪਰਮਿਟ ਅਤੇ ਸਟੱਡੀ ਪਰਮਿਟਾਂ ਲਈ ਫਲੈਗਪੋਲਿੰਗ ਖਤਮ
ਵਾਪਿਸ ਮੁੜਨਾ ਪੈ ਸਕਦਾ ਆਪਣੇ ਵਤਨ
ਓਟਾਵਾ(ਬਲਜਿੰਦਰ ਸੇਖਾ ) CBSA ਅਨੁਸਾਰ ਕੈਨੇਡਾ ਦੀ ਬਾਰਡਰ ਯੋਜਨਾ ਦੇ ਹਿੱਸੇ ਵਜੋਂ ਕੈਨੇਡਾ ਸਰਕਾਰ ਦੁਆਰਾ ਸ਼ਾਮ ਨੂੰ ਐਲਾਨ ਕੀਤਾ ਗਿਆ ਹੈ, ਅੱਜ 23 ਦਸੰਬਰ ਨੂੰ ਰਾਤ 11:59 ਵਜੇ ET ਲਾਗੂ ਕਾਨੂੰਨ ਅਨੁਸਾਰ ਪ੍ਰਵੇਸ਼ ਬੰਦਰਗਾਹ 'ਤੇ ਫਲੈਗਪੋਲਰ ਨੂੰ ਕੰਮ (ਵਰਕ ਪਰਮਿਟ)ਅਤੇ ਸਟੂਡੈਂਟ ਪਰਮਿਟ ਪ੍ਰਦਾਨ ਨਹੀਂ ਕੀਤੇ ਜਾਣਗੇ।
ਵਰਨਣਯੋਗ ਹੈ ਕਿ ਫਲੈਗਪੋਲਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਅਸਥਾਈ ਰਿਹਾਇਸ਼ੀ ਰੁਤਬਾ (ਟੈਪਰੈਰੀ )ਰੱਖਦੇ ਹਨ, ਜਾਂ ਕੈਨੇਡਾ ਛੱਡ ਦਿੰਦੇ ਹਨ ਅਤੇ, ਅਮਰੀਕਾ ਦੀ ਫੇਰੀ ਤੋਂ ਬਾਅਦ, ਕੈਨੇਡਾ ਡੇ ਪ੍ਰਵੇਸ਼ ਦੇ ਬੰਦਰਗਾਹ 'ਤੇ ਇਮੀਗ੍ਰੇਸ਼ਨ ਸੇਵਾਵਾਂ ਤੱਕ ਪਹੁੰਚ ਕਰਨ ਲਈ ਦੁਬਾਰਾ ਦਾਖਲ ਹੁੰਦੇ ਹਨ।
ਇਸ ਲਈ ਅਮਰੀਕਾ ਕੈਨੇਡਾ ਬਾਰਡਰ ਸੰਧੀ ਅਨੁਸਾਰ ਸਰਹੱਦ 'ਤੇ ਸ਼ਖਤ ਪਾਬੰਦੀ ਲਾ ਦਿੱਤੀ ਗਈ ਹੈ ।
ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਅਨੁਸਾਰ ਸਰਹੱਦ 'ਤੇ ਇਮੀਗ੍ਰੇਸ਼ਨ ਸੇਵਾਵਾਂ ਕੈਨੇਡਾ ਪਹੁੰਚਣ ਵਾਲੇ ਵਿਅਕਤੀਆਂ ਲਈ ਹੁੰਦੀਆਂ ਹਨ, ਨਾ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਲੋਕਾਂ ਲਈ। ਕੰਮ ਜਾਂ ਸਟੱਡੀ ਪਰਮਿਟਾਂ ਲਈ ਅਰਜ਼ੀਆਂ ਅਤੇ ਨਵਿਆਉਣ ਲਈ । ਹੁਣ ਇਸ ਹਾਲਾਤ ਵਿੱਚ ਬਿਨੈਕਾਰ ਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ ।
ਇਹ ਵੀ ਪਤਾ ਲੱਗਾ ਹੈ ਜਿਨ੍ਹਾਂ ਦੇ ਪੰਜ ਜਾਂ ਦਸ ਸਾਲਾਂ ਲਈ ਕੈਨੇਡਾ ਦੇ ਵੀਜ਼ੇ ਲੱਗੇ ਹੁਣ ਜਾਂਚ ਦੌਰਾਨ ਖ਼ਾਮੀਆਂ ਪਾਈਆਂ ਜਾਣ ਤੇ ਉਹ ਵੀਜ਼ੇ ਵੀ ਕੈਂਸਲ ਕੀਤੇ ਜਾ ਰਹੇ ਹਨ ।