ਅੰਮ੍ਰਿਤਸਰ ਪੁਲਿਸ ਨੇ ਕੰਟੇਨਰ 'ਚੋਂ 1 ਹਜ਼ਾਰ 20 ਗੱਟੂ (ਚਾਈਨਾਂ ਡੋਰ) ਸਮੇਤ 2 ਲੋਕਾਂ ਨੂੰ ਕੀਤਾ ਕਾਬੂ
ਗੁਰਪ੍ਰੀਤ ਸਿੰਘ
- ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਲੈਕੇ ਆਉਂਦੇ ਹਨ ਅੱਗੇ ਕਿੱਥੇ ਸਪਲਾਈ ਕਰਦੇ ਹਨ
ਅੰਮ੍ਰਿਤਸਰ, 25 ਦਸੰਬਰ 2024 - ਅੰਮ੍ਰਿਤਸਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਪਾਬੰਧੀ ਸੁਦਾ ਚਾਈਨਾਂ ਡੌਰ ਵੇਚਣ ਵਾਲਿਆ ਦੇ ਖਿਲਾਫ਼ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸਤੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ 1 ਹਜ਼ਾਰ 20 ਚਾਈਨਾ ਡੋਰ ਦੇ ਗਟੂਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨੀ ਵੱਡੀ ਮਾਤਰਾ ਵਿੱਚ ਇਹ ਚਾਈਨਾ ਡੋਰ ਵਾਲੇ ਗੱਟੂ ਕਿੱਥੋਂ ਲੈ ਕੇ ਆਏ ਸੀ ਅੱਗੇ ਅਤੇ ਅੱਗੇ ਕਿੱਥੇ ਵੇਚਦੇ ਸੀ।