ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਨਵਾਂ ਨਾਵਲ "ਮੁੜ ਆਈ ਬਹਾਰ" ਲੋਕ ਅਰਪਣ
- ਸਮਾਗਮ ਵਿੱਚ ਹਾਜ਼ਰ ਕਵੀਆਂ ਵਲੋਂ ਸਫ਼ਰ ਏ ਸ਼ਹਾਦਤ ਨਾਲ ਸੰਬੰਧਿਤ ਰਚਨਾਵਾਂ ਦਾ ਹੋਇਆ ਕਵਿਤਾ ਪਾਠ
ਰਿਜੋਇਮੀਲੀਆ -- ਇਟਲੀ, 25 ਦਸੰਬਰ 2024 - ਬੀਤੇ ਦਿਨੀਂ ਇਟਲੀ ਦੇ ਰਿਜੋਇਮੀਲੀਆ ਜਿਲੇ ਚ ਪੈਂਦੇ ਸ਼ਹਿਰ ਸੰਤਾ ਇਲਾਰੀਓ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਹੀਦੀ ਦਿਹਾੜਿਆਂ ਨਾਲ ਸਬੰਧਿਤ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ ਗਏ। ਸਭਾ ਦੇ ਮੈਂਬਰਾਂ ਅਤੇ ਸ਼ਾਮਿਲ ਬੁਲਾਰਿਆ ਨੇ ਆਪਣੀਆਂ ਰਚਨਾਵਾਂ ਦੇ ਨਾਲ ਪ੍ਰਸਿੱਧ ਕਵੀ "ਅੱਲਾ ਯਾਰ ਖਾਂ ਯੋਗੀ", "ਚਰਨ ਸਿੰਘ ਸਫਰੀ, ਗੀਤਕਾਰ ਹਰਵਿੰਦਰ ਉਹੜਪੁਰੀ ਦੇ ਲਿਖੇ ਗੀਤਾਂ ਨੂੰ ਵੀ ਸੰਗਤਾਂ ਨਾਲ ਸਾਂਝਿਆਂ ਕੀਤਾ।
ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਦਾ ਅਗਾਜ ਸਭਾ ਦੇ ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ ਵਲੋਂ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਅਤੇ ਸਫ਼ਰ-ਏ-ਸ਼ਹਾਦਤ ਨਾਲ ਸਬੰਧਿਤ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਨਾਲ ਹੋਇਆ। ਉਪਰੰਤ ਸੰਚਾਲਕ ਦਲਜਿੰਦਰ ਰਹਿਲ ਨੇ ਬਿੰਦਰ ਕੋਲੀਆਂਵਾਲ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬਿੰਦਰ ਕੋਲੀਆਂਵਾਲ ਨੇ ਲੋਕ ਅਰਪਣ ਹੋ ਰਹੇ ਆਪਣੇ ਨਵੇਂ ਨਾਵਲ ਮੁੜ ਆਈ ਬਹਾਰ ਬਾਰੇ ਸੰਖੇਪ ਵਿੱਚ ਵਿਚਾਰ ਰੱਖੇ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਜਿੱਥੇ ਸਭਾ ਦੇ ਮੈਂਬਰ, ਅਹੁਦੇਦਾਰ ਅਤੇ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ ਉਥੇ ਸਨਮਾਨਯੋਗ ਸ਼ਖਸ਼ੀਅਤਾਂ ਵਿੱਚ ਹਰਜੀਤ ਸਿੰਘ ,ਜਰਨੈਲ ਸਿੰਘ, ਗੁਰਮੁੱਖ ਸਿੰਘ, ਕਸ਼ਮੀਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਭਗਵਾਨ ਸਿੰਘ, ਦੇਵ ਸਿੰਘ,ਬਲਜਿੰਦਰ ਸਿੰਘ, ਹਰਸ਼ ਅਤੇ ਜਸਵੀਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਮੇਅਰ " ਮਰਚੈਲੋ ਮੋਰੇਤੀ , ਮਾਸੀਮੋ ਬਿਲੇਈ , ਪਾਪਾ ਸੈੱਕ ਅਤੇ ਕੌਂਸਲਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਜਿਨਾ ਨਾਵਲ "ਮੁੜ ਆਈ ਬਹਾਰ" ਲੋਕ ਅਰਪਣ ਕੀਤਾ ਅਤੇ ਬਿੰਦਰ ਕੋਲੀਆਂਵਾਲ ਨੂੰ ਉਸਦੀ ਨੌਵੀਂ ਸਾਹਿਤਿਕ ਸਿਰਜਣਾ ਲਈ ਵਧਾਈ ਦਿੰਦਿਆ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਕਵਰੇਜ ਰਾਜੂ ਹਠੂਰੀਆ ਵਲੋਂ ਕੀਤੀ ਗਈ।
ਇਸ ਮੌਕੇ ਹੋਏ ਧਾਰਮਿਕ ਕਵੀ ਦਰਬਾਰ ਵਿੱਚ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲੀ , ਸਿੱਕੀ ਝੱਜੀ ਪਿੰਡ ਵਾਲਾ, ਗੁਰਮੁੱਖ ਸਿੰਘ ਜੌਹਲ , ਦਿਲਬਾਗ ਸਿੰਘ, ਭਗਵਾਨ ਦਾਸ, ਬਿੰਦਰ ਕੋਲੀਆਂਵਾਲ, ਜਰਨੈਲ ਸਿੰਘ ,ਮਨਜੀਤ ਸਿੰਘ, ਦਲਜਿੰਦਰ ਰਹਿਲ, ਸਤਵੀਰ ਸਾਂਝ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ ਆਦਿ ਨੇ ਹਾਜਰੀ ਲਗਵਾਈ। ਅੰਤ ਵਿੱਚ ਸਭਾ ਦੇ ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ, ਸਫਰ ਏ ਸ਼ਹਾਦਤ ਦੀਆਂ ਲਾਸਾਨੀ ਕੁਰਬਾਨੀਆਂ ਦਾ ਮਕਸਦ ਤੇ ਸੰਦੇਸ਼ ਸਾਂਝਾ ਕੀਤਾ ਗਿਆ ਅਤੇ ਅਜੋਕੇ ਸਮੇਂ ਦੇਸ਼ ਵਿੱਚ ਚਲ ਰਹੇ ਕਿਰਤੀ - ਕਿਸਾਨੀ ਸੰਘਰਸ਼ ਦੀ ਫ਼ਤਹਿ,ਦੇਸ਼ ਦੀ ਸੁੱਖ ਸਾਂਤੀ ਤੇ ਸਰਬੱਤ ਦੇ ਭਲੇ ਲਈ ਸਾਰਿਆਂ ਵਲੋਂ ਦੁਆਵਾਂ ਕੀਤੀਆਂ ਗਈਆਂ।