ਯੂਰੀਆ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ - ਕਿਸਾਨ ਆਗੂ
ਰਵਿੰਦਰ ਸਿੰਘ ਢਿੱਲੋ
ਖੰਨਾ, 25 ਦਸੰਬਰ 2024 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰ, ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਨਾਜਰ ਸਿੰਘ ਸਿਆੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਣਕ ਦੀ ਬਿਜਾਈ ਕਰਕੇ ਕਿਸਾਨ ਕਣਕ ਦੀ ਫਸਲ ਨੂੰ ਪਾਣੀ ਲਾ ਰਹੇ ਹਨ ਪਰ ਯੂਰੀਆ ਖਾਦ ਕਿਸਾਨਾਂ ਨੂੰ ਨਹੀ ਮਿਲ ਰਹੀ ਜਿਸ ਕਾਰਨ ਕਣਕਾਂ ਦੀ ਫਸਲ ਪੀਲੀ ਪੈ ਰਹੀ ਹੈ, ਆਗੂਆਂ ਕਿਹਾ ਕਿ ਪਹਿਲਾ ਕਣਕ, ਆਲੂ ਬੀਜਣ ਲਈ ਡੀਏਪੀ ਦਾ ਪ੍ਰਬੰਧ ਨਹੀ ਹੋ ਸਕਿਆ ਜਿਸ ਕਾਰਨ ਮਹਿੰਗੇ ਭਾਅ ਤੇ ਹੋਰ ਵਸਤੂਆਂ ਨਾਲ ਦੇ ਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਡਾਈ ਖਾਦ ਦਾ ਪੂਰਾ ਕੋਟਾ ਵੀ ਨਹੀ ਦਿੱਤਾ ਹੁਣ ਕਿਸਾਨਾਂ ਨੂੰ ਯੂਰੀਆ ਖਾਦ ਚਾਹੀਦੀ ਹੈ ਪਰ ਹੁਣ ਤੱਕ ਇਹ ਸੁਸਾਇਟੀਆਂ ਚ ਨਹੀ ਆ ਰਿਹਾ ਜੋ ਆਉਣਾ ਵੀ ਇਹਦੇ ਨਾਲ ਹੋਰ ਵਸਤੂਆਂ ਵੀ ਮੜ੍ਹਣਗੇ, ਕਿਸਾਨਾ ਦੀ ਲੁੱਟ ਕਰਨ ਤੇ ਕਾਰਪੋਰੇਟਾ ਦੇ ਮੁਨਾਫੇ ਵਧਾਉਣ ਲਈ ਸਰਕਾਰਾਂ ਪੱਬਾ ਭਾਰ ਹੋ ਰਹੀਆ ਹਨ ਜਿਵੇ ਝੋਨੇ ਦੇ ਸੀਜਨ ਵਿਚ ਕਿਸਾਨਾ ਦੀ ਖਜਲ ਖੁਆਰੀ ਕਰਕੇ ਲੁੱਟ ਕੀਤੀ ਗਈ ਪਰ ਸਰਕਾਰਾਂ ਹੁਣ ਢੀਠ ਹੋ ਗਈਆਂ ਹਨ ਤੇ ਹਰੇਕ ਸ਼ੀਜਨ ਚ ਕਿਸਾਨਾ ਨੂੰ ਰੋਲਿਆ ਜਾ ਰਿਹਾ, ਕਿਸਾਨਾ ਨੂੰ ਰੋਲਣਾ ਬੰਦ ਕੀਤਾ ਜਾਏ ਤੇ ਯੂਰੀਆ ਦਾ ਫੌਰੀ ਪ੍ਰਬੰਧ ਕੀਤਾ ਜਾਏ ਨਹੀ ਫਿਰ ਕਿਸਾਨ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ।