9 IAS/PCS ਅਫਸਰਾਂ ਦੀਆਂ ਬਦਲੀਆਂ: ਵਿਕਾਸ ਹੀਰਾ ਨੂੰ ਗਲਾਡਾ ਦੀ ਜ਼ਿੰਮੇਵਾਰੀ
ਦੀਪਕ ਜੈਨ
ਜਗਰਾਉਂ, 17 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਅੱਜ ਪ੍ਰਸ਼ਾਸਨਿਕ ਵਿਵਸਥਾ ਨੂੰ ਉਚਾਰੋ ਢੰਗ ਨਾਲ ਚਲਾਉਣ ਲਈ 9 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਹਨਾਂ ਬਦਲੀਆਂ ਦੇ ਮੁਤਾਬਕ 2016 ਰੈਂਕ ਦੇ ਪੀਸੀਐਸ ਅਧਿਕਾਰੀ ਵਿਕਾਸ ਹੀਰਾਂ ਨੂੰ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਨਿਕ (ਨੀਤੀ) ਵਜੋਂ ਉਹਨਾਂ ਦਾ ਅਹੁਦਾ ਬਰਕਰਾਰ ਰੱਖਣ ਦੇ ਨਾਲ ਨਾਲ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥੋਰਟੀ( ਗਲਾਡਾ) ਦੇ ਵਧੀਕ ਮੁੱਖ ਪ੍ਰਸ਼ਾਸਨਿਕ ਵਜੋਂ ਵਾਧੂ ਚਾਰਜ ਵੀ ਦਿੱਤਾ ਗਿਆ ਹੈ।