ਵਾਇਰਲ ਲਿੰਕ 'ਤੇ ਕਲਿੱਕ ਕਰਕੇ ਸਰਕਾਰ ਤੋਂ ਪੈਸੇ ਪ੍ਰਾਪਤ ਦੇ ਸੁਨੇਹੇ ਦੀ ਕੀ ਹੈ ਸੱਚਾਈ: MoF ਨੇ ਜਾਰੀ ਕੀਤਾ ਸਪੱਸ਼ਟੀਕਰਨ
ਚੰਡੀਗੜ੍ਹ, 18 ਜੁਲਾਈ 2025 - WhatsApp 'ਤੇ ਸੁਨੇਹਾ ਵਾਇਰਲ ਹੋ ਰਿਹਾ ਹੀ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਲਿੰਕ 'ਤੇ ਕਲਿੱਕ ਕਰਕੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ ਅਤੇ ਸਰਕਾਰ ਤੋਂ ₹46,715 ਪ੍ਰਾਪਤ ਕਰੋ।
ਜਿਸ 'ਤੇ Ministry of Finance ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। MoF ਨੇ ਕਿਹਾ ਕਿ, ਇੱਕ WhatsApp ਸੁਨੇਹਾ ਦਾਅਵਾ ਕਰਦਾ ਹੈ ਕਿ ਵਿੱਤ ਮੰਤਰਾਲਾ ਗਰੀਬਾਂ ਨੂੰ ₹46,715 ਦੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ। ਜਿਸ ਬਾਰੇ Ministry of Finance ਨੇ ਸਪੱਸ਼ਟ ਕੀਤਾ ਹੈ ਕਿ ਇਹ ਇੱਕ ਘੁਟਾਲਾ ਹੈ। Ministry of Finance ਨੇ ਅਜਿਹੀ ਕੋਈ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ। ਇਸ ਲਈ ਇਸ ਲਿੰਕ ਨੂੰ ਕਲਿੱਕ ਨਾ ਕਰੋ। ਸਾਂਝਾ ਨਾ ਕਰੋ। ਇਸ ਵਿੱਚ ਨਾ ਫਸੋ !
