ਪਟਿਆਲਾ ਦੇ ਨਵੇਂ ਐਸ ਡੀ ਐਮ ਨੇ ਸੰਭਾਲਿਆ ਅਹੁਦਾ
- ਪਟਿਆਲਾ ਸ਼ਹਿਰ ਦੀ ਵਾਗਡੋਰ ਪੂਰਨ ਤੌਰ ਤੇ ਇਸਤ੍ਰੀ ਪ੍ਰਬੰਧ ਅਧੀਨ
ਪਟਿਆਲਾ ,18 ਜੁਲਾਈ, 2025: ਪਟਿਆਲਾ ਦੇ ਨਵੇਂ ਤਾਇਨਾਤ ਕੀਤੇ ਐਸ ਡੀ ਐਮ ਹਰਜੋਤ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲਿਆ ਲਿਆ ਹੈ ।ਦੱਸ ਦੇਈਏ ਕਿ ਪਟਿਆਲਾ ਸ਼ਹਿਰ ਦੀ ਵਾਗਡੋਰ ਹੁਣ ਪੂਰਨ ਤੌਰ ਤੇ ਇਸਤ੍ਰੀ ਪ੍ਰਬੰਧ ਅਧੀਨ ਆ ਗਈ ਹੈ। ਜਿਲੇ ਦੀਆ ਪ੍ਰਬੰਧਕੀ ਪੋਸਟਾ ਡੀ ਸੀ, ਏ ਡੀ ਸੀ , ਐਸ ਡੀ ਐਮ ਇਸਤ੍ਰੀ ਪ੍ਰਬੰਧ ਅਧੀਨ ਆ ਗਈਆ ਹਨ। ਇਸ ਸਬੰਧ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸਤ੍ਰੀ ਪੁਰਸ਼ ਦੀ ਗੱਲ ਕਿਉਂ ਕੀਤੀ ਜਾਂਦੀ ਹੈ ?
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆ ਓਹਨਾ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਨੂੰ ਉਹ ਇਨ ਬਿਨ ਲਾਗੂ ਕਰਨਗੇ।ਇਮਾਨਦਾਰੀ ਉਹਨਾਂ ਦਾ ਮੁੱਖ ਉਦੇਸ਼ ਹੈ ਪਰ ਇਹ ਗੱਲ ਉਹ ਆਪਣੇ ਤੱਕ ਹੀ ਕਹਿ ਸਕਦੇ ਹਨ। ਫਿਰੋਜ਼ਪੁਰ ਸ਼ਹਿਰ ਤੋ ਬਦਲ ਕਿ ਆਏ ਹਰਜੋਤ ਕੌਰ ਨੇ ਕਿਹਾ ਕਿ ਓਹ ਪਹਿਲੀਵਾਰ ਪਟਿਆਲਾ ਵਿਖੇ ਤਾਇਨਾਤ ਹੋਏ ਹਨ ਅਤੇ ਉਹ ਅਨੰਦਪੁਰ ਸਾਹਿਬ ਵਿੱਖੇ ਵੀ ਤਾਇਨਾਤ ਰਹਿ ਚੁੱਕੇ ਹਨ। ਸੀਰਤ ਤੋ ਸਿਆਣੇ ਨਿਪੁੰਨ ਅਤੇ ਡਿਊਟੀ ਦੇ ਪਾਬੰਦ ਦੱਸੇ ਜਾਣ ਵਾਲੇ ਹਰਜੋਤ ਕੌਰ ਸੁਭਾਅ ਪੱਖੋ ਨਰਮ ਰਵੱਈਆ ਰੱਖਣ ਵਾਲੇ ਪ੍ਰਬੰਧ ਦੇ ਪਰਪੱਕ ਕਹੇ ਜਾਂਦੇ ਹਨ।