ਪੈਟਰੌਲ-ਡੀਜ਼ਲ ਹੋਵੇਗਾ ਸਸਤਾ, ਸਰਕਾਰ ਦਾ ਆਇਆ ਵੱਡਾ ਬਿਆਨ
ਬਾਬੂਸ਼ਾਹੀ ਬਿਊਰੋ
18 ਜੁਲਾਈ 2025 : ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਗਲੇ 3-4 ਮਹੀਨੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ, ਜੇਕਰ ਵਿਸ਼ਵ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ($65-67 ਪ੍ਰਤੀ ਬੈਰਲ) ਸਥਿਰ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਤੇਲ ਕੰਪਨੀਆਂ ਕੋਲ 21 ਦਿਨਾਂ ਦਾ ਭੰਡਾਰ ਮੌਜੂਦ ਹੈ। ਪੁਰੀ ਨੇ ਇਹ ਵੀ ਕਿਹਾ ਕਿ ਭਾਰਤ, ਸਭ ਤੋਂ ਵੱਧ ਤੇਲ ਰੂਸ ਤੋਂ ਮੰਗਾ ਰਿਹਾ ਹੈ, ਜਿਸ ਦੀ ਸਾਂਝਾਦਾਰੀ ਹੁਣ 40% ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਵਿਦੇਸ਼ੀ ਦਬਾਅ ਨੂੰ ਨਕਾਰਦੇ ਹੋਏ ਕਿਹਾ ਕਿ ਉਥੋਂ ਹੀ ਤੇਲ ਲਿਆ ਜਾਵੇਗਾ ਜਿੱਥੋਂ ਵਧੀਆ ਅਤੇ ਭਰੋਸੇਮੰਦ ਮਿਲੇ।