← ਪਿਛੇ ਪਰਤੋ
ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ’ਚ ਕੀਤਾ 5 ਫੀਸਦੀ ਵਾਧਾ, ਕੇਂਦਰੀ ਸ਼ਰਤਾਂ ਦਾ ਦਿੱਤਾ ਹਵਾਲਾ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 18 ਜੁਲਾਈ, 2025: ਪੰਜਾਬ ਸਰਕਾਰ ਨੇ ਸੂਬੇ ਵਿਚ ਪ੍ਰਾਪਰਟੀ ਟੈਕਸ ਵਿਚ 5 ਫੀਸਦੀ ਵਾਧਾ ਕਰ ਦਿੱਤਾ ਹੈ। ਇਹ ਵਾਧਾ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਜਿਸਦਾ ਨੋਟੀਫਿਕੇਸ਼ਨ 5 ਜੂਨ ਨੂੰ ਜਾਰੀ ਕੀਤਾ ਗਿਆ ਹੈ। ਕਮਰਸ਼ੀਅਲ ਤੇ ਰਿਹਾਇਸ਼ੀ ਸਮੇਤ ਹਰ ਕਿਸਮ ਦੀ ਜਾਇਦਾਦ ’ਤੇ ਇਹ ਵਾਧਾ ਲਾਗੂ ਹੋਵੇਗਾ। ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਕੇਂਦਰ ਸਰਕਾਰ ਦੀਆਂ ਸ਼ਰਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ 2021 ਵਿਚ ਇਹ ਸ਼ਰਤ ਲਗਾ ਦਿੱਤੀ ਸੀ ਕਿ ਪ੍ਰਾਪਰਟੀ ਟੈਕਸ ਵਿਚ ਹਰ ਸਾਲ 5 ਫੀਸਦੀ ਵਾਧਾ ਕਰਨਾ ਪਵੇਗਾ ਤਾਂ ਹੀ ਸੂਬੇ ਆਪਣੀ ਕਰਜ਼ੇ ਦੀ ਤੈਅ ਹੱਦ ਨਾਲੋਂ 0.25 ਫੀਸਦੀ ਕਰਜ਼ਾ ਲੈ ਸਕਣਗੇ। ਇਸ ਤਰੀਕੇ ਹੁਣ ਇਹ ਵਾਧਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਆਪਣੀ ਕਰਜ਼ਾ ਹੱਦ ਨਾਲੋਂ 0.25 ਫੀਸਦੀ ਵੱਧ ਕਰਜ਼ਾ ਲੈ ਸਕੇਗੀ।
Total Responses : 2241