4 ਸੀਨੀਅਰ IPS ਅਫ਼ਸਰਾਂ ਦਾ ਤਬਾਦਲਾ
ਯੂਪੀ, 29 ਜੂਨ 2025 : ਯੂਪੀ ਦੇ ਚਾਰ ਸੀਨੀਅਰ ਆਈਪੀਐਸ ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਡੀਜੀਪੀ ਰਾਜੀਵ ਕ੍ਰਿਸ਼ਨਾ ਪੁਲਿਸ ਭਰਤੀ ਬੋਰਡ ਦੇ ਚੇਅਰਮੈਨ ਸਨ ਅਤੇ ਹੁਣ ਉਨ੍ਹਾਂ ਦੀ ਜਗ੍ਹਾ ਬੀ ਸ਼ਿਰੋਡਕਰ ਨੂੰ ਚੇਅਰਮੈਨ ਬਣਾਇਆ ਗਿਆ ਹੈ। ਸੁਜੀਤ ਪਾਂਡੇ ਨੂੰ ਲਖਨਊ ਜ਼ੋਨ ਦਾ ਏਡੀਜੀ ਬਣਾਇਆ ਗਿਆ ਹੈ। ਉਹ ਹੁਣ ਤੱਕ ਪੀਏਸੀ ਦੇ ਏਡੀਜੀ ਸਨ।
ਉਨ੍ਹਾਂ ਦੀ ਥਾਂ 'ਤੇ ਆਰ.ਕੇ. ਸਵਰਨਕਰ ਨੂੰ ਪੀਏਸੀ ਦਾ ਏਡੀਜੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਸ਼ੀਸ਼ ਤਿਵਾੜੀ ਨੂੰ ਹੁਣ ਸਹਾਰਨਪੁਰ ਦਾ ਨਵਾਂ ਐਸਐਸਪੀ ਬਣਾਇਆ ਗਿਆ ਹੈ।