R.P.I.(ਅੰਬੇਡਕਰ)ਨੇ ਬਲਜੀਤ ਕੌਰ ਸੀਮਾ ਨੂੰ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ
-ਬਲਜੀਤ ਕੌਰ ਸੀਮਾ ਨੂੰ ਸਮਾਜਿਕ ਤੇ ਰਾਜਨੀਤਕ ਸਰਗਰਮੀਆਂ ਦੇ ਮੱਦੇਨਜ਼ਰ ਕੋਰ ਕਮੇਟੀ ਦਾ ਮੈਂਬਰ ਬਣਾਇਆ-ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ
-R.P.I.ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾ ਕੇ ਵਿਸ਼ਵਾਸ ਨੂੰ ਵਧਾਵਾਂਗੀ- ਬਲਜੀਤ ਕੌਰ ਸੀਮਾ
ਨਵੀਂ ਨਿਯੁਕਤੀ ਹੋਣ ਦੇ ਮਾਮਲੇ 'ਚ ਵਧਾਈਆਂ ਦੇ ਖੜ੍ਹਕ ਰਹੇ ਨੇ ਫੋ਼ਨ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ , 15 ਫਰਵਰੀ 2025 : ਰਿਪਬਲਿਕਨ ਪਾਰਟੀ ਆੱਫ਼ ਇੰਡੀਆ (ਅੰਬੇਡਕਰ) ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਲਜੀਤ ਕੌਰ ਸੀਮਾ(ਜਲੰਧਰ)ਨੂੰ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਦੱਸਿਆ ਕਿ ਬਲਜੀਤ ਕੌਰ ਸੀਮਾ ਨੂੰ ਉਨ੍ਹਾਂ ਦੀਆਂ ਸਮਾਜਿਕ ਤੇ ਰਾਜਨੀਤਕ ਸਰਗਰਮੀਆਂ ਦੇ ਮੱਦੇਨਜ਼ਰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਇਸ ਨਿਯੁਕਤੀ ਉਪਰੰਤ ਇਸ ਪ੍ਰਗਟ ਕਰਦਿਆਂ ਕਿਹਾ ਕਿ ਬਲਜੀਤ ਕੌਰ ਸੀਮਾ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਦਿਆਂ ਹੋਇਆਂ ਲੋਕ ਹਿੱਤ/ਪਾਰਟੀ ਹਿੱਤ 'ਚ ਕੰਮ ਕਰਨਗੇ।
ਇਸ ਦੌਰਾਨ ਬਲਜੀਤ ਕੌਰ ਸੀਮਾ(ਜਲੰਧਰ)ਨੇ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਬਣਨ ਉਪਰੰਤ ਖੁਸ਼ੀ ਪ੍ਰਗਟ ਕਰਦਿਆਂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਅਤੇ R.P.I.(ਅੰਬੇਦਕਰ) ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਆਗੂਆਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾ ਕੇ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉੱਤਰਨਗੇ।
ਇੱਥੇ ਇਹ ਵੀ ਵਰਨਣਯੋਗ ਹੈ ਕਿ R.P.I.(ਅੰਬੇਡਕਰ) ਦੇ ਪੰਜਾਬ ਯੂਨਿਟ/ ਇਕਾਈ ਦੀ ਕੋਰ ਕਮੇਟੀ ਦਾ ਮੈਂਬਰ ਬਣਾਈ ਗਈ ਮੈਡਮ ਬਲਜੀਤ ਕੌਰ ਸੀਮਾ ਸਮਾਜ ਸੇਵਿਕਾ ਦੇ ਤੌਰ 'ਤੇ ਤਾਂ ਜਾਣੇ ਹੀ ਜਾਂਦੇ ਹਨ, ਇਸ ਦੇ ਨਾਲ-ਨਾਲ ਉਹ ਕਈ ਗੈਰ-ਸਿਆਸੀ ਸੰਸਥਾਵਾਂ ਦੇ ਸੂਬਾ ਪੱਧਰੀ ਆਗੂ ਵੀ ਹਨ। ਬੀਬੀ ਬਲਜੀਤ ਕੌਰ ਸੀਮਾ ਰਾਜਨੀਤਕ ਖੇਤਰ 'ਚ ਡੂੰਘੀ ਦਿਲਚਸਪੀ ਵੀ ਰੱਖਦੇ ਹਨ। ਇਸ ਕਰਕੇ ਉਨ੍ਹਾਂ ਵੱਲੋਂ R.P.I.(ਅੰਬੇਡਕਰ) ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੇ ਮਾਮਲੇ 'ਚ ਆਪਣਾ ਵਡਮੁੱਲਾ ਯੋਗਦਾਨ ਪਾਏ ਜਾਣ ਦੀ ਵੱਡੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਬਲਜੀਤ ਕੌਰ ਸੀਮਾ ਨੂੰ ਉਨ੍ਹਾਂ ਦਾ ਕੋਰ ਕਮੇਟੀ ਦਾ ਮੈਂਬਰ ਬਣਨ ਦੇ ਮਾਮਲੇ 'ਚ ਹੋਈ ਨਵੀਂ ਨਿਯੁਕਤੀ ਸਬੰਧੀ ਰਿਸ਼ਤੇਦਾਰਾਂ ਤੇ ਸਨੇਹੀਆਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।