ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
Babushahi Network
ਚੰਡੀਗੜ੍ਹ, 7 ਜਨਵਰੀ 2026- ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਪੰਜਾਬ ਕਲਾ ਪਰਿਸ਼ਦ ਵੱਲੋਂ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦੀ ਘੋਸ਼ਨਾ ਕੀਤੀ ਗਈ। 2025 ਦਾ 'ਪੰਜਾਬ ਰਤਨ' ਇਸ ਵਾਰ ਪ੍ਰੋ. ਕਰਮਜੀਤ ਸਿੰਘ(ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਮਾਤ ਭਾਸ਼ਾ ਸਨਮਾਨ ਬਚਿੰਤ ਕੌਰ ਨੂੰ ਦਿੱਤਾ ਜਾਵੇਗਾ।
ਪੰਜਾਬ ਗੌਰਵ ਸਨਮਾਨ
ਰੰਗਮੰਚ-ਨੀਨਾ ਟਿਵਾਣਾ ਨੂੰ, ਸਿਨੇਮਾ ਗੁਰਵਿੰਦਰ ਸਿੰਘ ਨੂੰ, ਕਲਾ ਦੇਵਇੰਦਰ ਨੂੰ ਅਤੇ ਸਾਹਿਤ ਲਈ ਗੁਰਭਜਨ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ। ਮਹਿੰਦਰ ਸਿੰਘ ਰੰਧਾਵਾਂ, ਯਾਦਗਾਰੀ ਉਤਸਵ 2 ਫਰਵਰੀ ਤੋਂ ਲੈ ਕੇ 7 ਫਰਵਰੀ ਤਕ ਚੱਲੇਗਾ। ਇਸ ਦੌਰਾਨ ਕਵੀ ਦਰਬਾਰ, ਕਲਾ ਕਾਰਗੁਜ਼ਾਰੀਆਂ, ਫਿਲਮ ਅਤੇ ਨਾਟਕ ਦਾ ਮੰਚਨ ਕੀਤਾ ਜਾਵੇਗਾ। ਸਾਰੇ ਅਵਾਰਡੀਆਂ 'ਤੇ ਇਕ ਦਿਨ ਦਾ ਸੈਮੀਨਾਰ ਹੋਵੇਗਾ ਜਿਸ ਵਿਚ ਉਹਨਾਂ ਬਾਰੇ ਪਰਚੇ ਪੜ੍ਹੇ ਜਾਣਗੇ। 2 ਫ਼ਰਵਰੀ ਨੂੰ ਉਦਘਾਟਨੀ ਸਮਾਰੋਹ 3 ਫ਼ਰਵਰੀ ਤੋਂ 6 ਫ਼ਰਵਰੀ ਤਕ ਅਕਾਦਮੀਆਂ ਦੇ ਪ੍ਰੋਗਰਾਮ ਹੋਣਗੇ ਅਤੇ ਆਖ਼ਰੀ ਦਿਨ 7 ਫਰਵਰੀ ਨੂੰ ਸਨਮਾਨ ਦਿੱਤੇ ਜਾਣਗੇ। ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਸਭ ਕਲਾ ਪ੍ਰੇਮੀਆਂ ਨੂੰ ਇਸ ਵਿਲੱਖਣ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ।