ਸਕੂਲ ਖੇਡਾਂ: ਸ਼ਾਨਦਾਰ ਖੇਡ ਮੈਦਾਨ ਬਣੇ ਵਿਦਿਆਰਥੀਆਂ ਲਈ ਜੋਸ਼ ਤੇ ਹੁਨਰ ਦਿਖਾਉਣ ਦਾ ਮੰਚ
ਅਸ਼ੋਕ ਵਰਮਾ
ਬਠਿੰਡਾ 22 ਅਗਸਤ 2025 :ਬਠਿੰਡਾ ਵਿਖੇ ਚੱਲ ਰਹੀਆਂ 69 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਬੈਡਮਿੰਟਨ ਅੰਡਰ 14 ਲੜਕੇ ਵਿੱਚ ਬਠਿੰਡਾ 1 ਨੇ ਪਹਿਲਾ , ਬਠਿੰਡਾ 2 ਨੇ ਦੂਜਾ, ਮੰਡੀ ਫੂਲ ਨੇ ਤੀਜਾ, ਅੰਡਰ 19 ਲੜਕੀਆਂ ਵਿੱਚ ਬਠਿੰਡਾ 1 ਨੇ ਪਹਿਲਾ, ਭੁੱਚੋ ਮੰਡੀ ਨੇ ਦੂਜਾ, ਬਠਿੰਡਾ 2 ਨੇ ਤੀਜਾ,ਖੋ ਖੋ ਅੰਡਰ 17 ਕੁੜੀਆ ਵਿੱਚ ਤਲਵੰਡੀ ਸਾਬੋ ਜੋਨ ਨੇ ਪਹਿਲਾ, ਮੰਡੀ ਕਲਾਂ ਨੇ ਦੂਜਾ, ਮੰਡੀ ਫੂਲ ਨੇ ਤੀਜਾ,ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ,
ਸੰਗਤ ਨੇ ਦੂਜਾ, ਅੰਡਰ 19 ਲੜਕੀਆਂ ਬਠਿੰਡਾ 1 ਨੇ ਪਹਿਲਾ,ਤਲਵੰਡੀ ਸਾਬੋ ਨੇ ਦੂਜਾ,ਸੰਗਤ -ਨੇ ਤੀਜਾ,ਸ਼ਤਰੰਜ ਅੰਡਰ 17 ਮੁੰਡੇ ਵਿੱਚ ਜੋਨ ਬਠਿੰਡਾ 1 ਨੇ ਪਹਿਲਾ, ਜੋਨ ਗੋਨਿਆਣਾ ਨੇ ਦੂਜਾ, ਜੋਨ ਬਠਿੰਡਾ 2 ਨੇ ਤੀਜਾ, ਅੰਡਰ 14 ਲੜਕੀਆਂ ਵਿੱਚ ਜੋਨ ਮੰਡੀ ਕਲਾਂ ਨੇ ਪਹਿਲਾ, ਜੋਨ ਗੋਨਿਆਣਾ ਨੇ ਦੂਜਾ, ਜੋਨ ਬਠਿੰਡਾ 2 ਨੇ ਤੀਜਾ, ਟੇਬਲ ਟੈਨਿਸ ਅੰਡਰ 19 ਲੜਕੀਆਂ ਵਿੱਚ ਜੋਨ ਬਠਿੰਡਾ 1 ਨੇ ਪਹਿਲਾ, ਜੋਨ ਭੁੱਚੋ ਮੰਡੀ ਨੇ ਦੂਜਾ, ਜੋਨ ਮੌੜ ਮੰਡੀ ਨੇ ਤੀਜਾ, ਅੰਡਰ 14 ਲੜਕੇ ਵਿੱਚ ਜੋਨ ਭੁੱਚੋ ਮੰਡੀ ਨੇ ਪਹਿਲਾ, ਜੋਨ ਤਲਵੰਡੀ ਸਾਬੋ ਨੇ ਦੂਜਾ, ਜੋਨ ਗੋਨਿਆਣਾ ਨੇ ਤੀਜਾ, ਬਾਕਸਿੰਗ ਅੰਡਰ 14 ਕੁੜੀਆਂ 42 ਕਿਲੋ ਭਾਰ ਵਰਗ ਵਿੱਚ ਸੁਖਪ੍ਰੀਤ ਕੌਰ ਮੌੜ ਮੰਡੀ ਨੇ ਪਹਿਲਾ, ਸੀਨੂ ਬਠਿੰਡਾ 2 ਨੇ ਦੂਜਾ, ਰਾਜਵੀਰ ਕੌਰ ਮੌੜ ਮੰਡੀ ਨੇ ਪਹਿਲਾ, ਲਵਪ੍ਰੀਤ ਕੌਰ ਬਠਿੰਡਾ 2 ਨੇ ਦੂਜਾ, 48 ਕਿਲੋ ਭਾਰ ਵਰਗ ਵਿੱਚ ਅਮਨਦੀਪ ਕੌਰ ਭਗਤਾ ਨੇ ਪਹਿਲਾ, ਕੋਮਲ ਕੌਰ ਮੌੜ ਮੰਡੀ ਨੇ ਦੂਜਾ,
ਇਸ ਤਰ੍ਹਾਂ 50 ਕਿਲੋ ਭਾਰ ਵਰਗ ਵਿੱਚ ਹਰਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾ, ਕਲਪਨਾ ਤਲਵੰਡੀ ਸਾਬੋ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਸੁਖਲੀਨ ਕੌਰ ਮੰਡੀ ਕਲਾਂ ਨੇ ਪਹਿਲਾ, ਇਮਾਨਤ ਕੌਰ ਮੰਡੀ ਫੂਲ ਨੇ ਦੂਜਾ, ਵਾਲੀਬਾਲ ਅੰਡਰ 14 ਕੁੜੀਆਂ ਵਿੱਚ ਜੋਨ ਗੋਨਿਆਣਾ ਮੰਡੀ ਨੇ ਪਹਿਲਾ, ਜੋਨ ਬਠਿੰਡਾ 2 ਨੇ ਦੂਜਾ, ਜੋਨ ਮੰਡੀ ਕਲਾਂ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਜੋਨ ਗੋਨਿਆਣਾ ਮੰਡੀ ਨੇ ਪਹਿਲਾ, ਜੋਨ ਮੰਡੀ ਕਲਾਂ ਨੇ ਦੂਜਾ, ਜੋਨ ਤਲਵੰਡੀ ਸਾਬੋ ਨੇ ਤੀਜਾ, ਅੰਡਰ 19 ਕੁੜੀਆਂ ਵਿੱਚ ਜੋਨ ਗੋਨਿਆਣਾ ਮੰਡੀ ਨੇ ਪਹਿਲਾ, ਜੋਨ ਮੰਡੀ ਕਲਾਂ ਨੇ ਦੂਜਾ, ਜੋਨ ਭਗਤਾ ਨੇ ਤੀਜਾ,ਯੋਗ ਆਸਨ ਅੰਡਰ 19 ਮੁੰਡੇ ਵਿੱਚ ਜਸਵਿੰਦਰ ਸਿੰਘ ਜੋਨ ਮੰਡੀ ਫੂਲ ਨੇ ਪਹਿਲਾ, ਹਰਮਨਵੀਰ ਸਿੰਘ ਮੰਡੀ ਫੂਲ ਨੇ ਦੂਜਾ,ਬਾਸਕਿਟਬਾਲ ਬਾਲ ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾ, ਗੋਨਿਆਣਾ ਨੇ ਦੂਜਾ, ਮੰਡੀ ਫੂਲ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਬਠਿੰਡਾ 1 ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਬਠਿੰਡਾ 2 ਨੇ ਤੀਜਾ, ਅੰਡਰ 19 ਕੁੜੀਆਂ ਵਿੱਚ ਭੁੱਚੋ ਮੰਡੀ ਨੇ ਪਹਿਲਾ, ਬਠਿੰਡਾ 2 ਨੇ ਦੂਜਾ, ਬਠਿੰਡਾ 1 ਨੇ ਤੀਜਾ, ਫੁੱਟਬਾਲ ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾ, ਬਠਿੰਡਾ 2 ਨੇ ਦੂਜਾ, ਮੰਡੀ ਫੂਲ ਨੇ ਤੀਜਾ, ਅੰਡਰ 17 ਵਿੱਚ ਮੰਡੀ ਫੂਲ ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਭਗਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸ਼ਰੀਰਕ ਸਿੱਖਿਆ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।