SIR ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪਡੈਸਕ ਸਥਾਪਿਤ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ
ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ -ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਜਾਰੀ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਮਾਣਯੋਗ ਮੁੱਖ ਚੋਣ ਅਫਸਰ, ਪੰਜਾਬ ਦੇ ਦਫਤਰ ਦੇ ਪੱਤਰ ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ (SIR) ਨੂੰ ਮੁੱਖ ਰੱਖਦੇ ਹੋਏ SIR ਦੌਰਾਨ ਚੋਣ ਸੇਵਾਵਾਂ ਤੱਕ ਆਸਾਨ ਪਹੁੰਚ ਦੀ ਸਹੂਲਤ ਦੇਣ ਅਤੇ ਸਾਰੇ ਯੋਗ ਨਾਗਰਿਕਾਂ, ਖਾਸ ਕਰਕੇ ਦਿਵਿਆਂਗ, ਪ੍ਰਵਾਸੀ ਅਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਕਮਰਾ ਨੰਬਰ 427 ਬਲਾਕ-ਬੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ |
ਉਹਨਾਂ ਦੱਸਿਆ ਕਿ ਹੈਲਪਡੈਸਕ ਵਿਚ ਮੁੱਖ ਤੌਰ 'ਤੇ ਵੱਖ-ਵੱਖ ਸੇਵਾਵਾਂ ਪ੍ਰਧਾਨ ਕਰਵਾਇਆ ਜਾਣਗੀਆਂ। ਜਿਵੇ ਕਿ SIR ਸਮਾਂ-ਸੀਮਾਂ, ਵੋਟ ਬਣਾਉਣ, ਸੋਧ ਕਰਨ ਜਾਂ ਵੋਟ ਕਟਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ। ਵੋਟਰਾਂ ਨੂੰ ਪਿਛਲੀ ਆਖਰੀ SIR ਸਾਲ-2003 ਦੀ ਵੋਟਰ ਸੂਚੀ ਦੇ ਰਿਕਾਰਡ ਨਾਲ ਖੋਜ/ਲਿੰਕ ਕਰਨ ਵਿੱਚ ਸਹੂਲਤ ਦੇਣਾ , ਵੋਟਰਾਂ ਨੂੰ ਫਾਰਮ (Enumeration Form) ਭਰਨ ਅਤੇ ਜਮ੍ਹਾਂ ਕਰਨ ਵਿੱਚ ਸਹਾਇਤਾ ਕਰਨਾ (ਆਨਲਾਈਨ/ਆਫਲਾਈਨ), ਪ੍ਰਵਾਸੀ ਵੋਟਰਾਂ ਨੂੰ ਉਨ੍ਹਾਂ ਦੇ ਮੌਜੂਦਾ ਅਤੇ ਪਿਛਲੇ ਵਿਧਾਨ ਸਭਾ ਚੋਣ ਹਲਕਿਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਨਾ ਅਤੇ ਉਨ੍ਹਾਂ ਰਜਿਸਟ੍ਰੇਸ਼ਨ ਸਹੀ ਜਗ੍ਹਾ ਤੇ ਯਕੀਨੀ ਬਣਾਉਣਾ , ਨਾਗਰਿਕਾਂ/ਵੋਟਰਾਂ ਨੂੰ ਵੋਟਰ ਹੈਲਪਲਾਈਨ ਨੰਬਰ-1950 ਅਤੇ all-inclusive mobile app (ECINet) ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸੂਚਿਤ ਕਰਨਾ , ਖਾਸ ਤੌਰ ਤੇ 'Book a Call with BLO' ਸਬੰਧੀ ਵੋਟਰਾਂ/ਨਾਗਰਿਕਾਂ ਨੂੰ ਜਾਗਰੂਕ ਕਰਵਾਉਣਾ।
ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਪਰੋਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। SIR ਦੇ ਕੰਮ ਵਿਚ ਕਿਸੇ ਕਿਸਮ ਦੀ ਕੁਤਾਹੀ ਜਾਂ ਅਣਗਹਿਲੀ ਦੀ ਸੂਰਤ ਵਿਚ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।