ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਹੋਈ ਇਕੱਤਰਤਾ
ਨਵੀਂ ਕਾਰਜਕਾਰਨੀ ਚੁਣੀ ਗਈ , ਤਰਸੇਮ ਸਿੰਘ ਭੰਗੂ ਪ੍ਰਧਾਨ ਅਤੇ ਪ੍ਰਤਾਪ ਪਾਰਸ ਬਣੇ ਜਨਰਲ ਸਕੱਤਰ
ਰੋਹਿਤ ਗੁਪਤਾ
ਗੁਰਦਾਸਪੁਰ 24 ਮਈ
ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਬਲਜੀਤ ਯਾਦਗਾਰੀ ਹਾਲ ਰਲੀਆਂ ਰਾਮ ਕਲੋਨੀ ਗੁਰਦਾਸਪੁਰ ਵਿਖੇ ਮਹੀਨਾਵਾਰ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿੱਚ ਮੁੱਖ ਏਜੰਡਾ ਸਲਾਨਾ ਮੈਂਬਰਸ਼ਿਪ ਨਵਿਂਆਈ ਗਈ ਅਤੇ ਦੋ ਸਾਲ ਵਾਸਤੇ ਨਵੀਂ ਕਾਰਜਕਾਰਨੀ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਚੁਣੀ ਗਈ। ਜਿਸ ਵਿੱਚ ਪਹਿਲੀ ਕਾਰਜਕਾਰਨੀ ਨੂੰ ਹੀ ਬਣੇ ਰਹਿਣ ਤੋਂ ਇਲਾਵਾ ਹਰਪ੍ਰੀਤ ਕੌਰ ਸਿੰਮੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਨਵਨੀਤ ਕੁਮਾਰ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ। ਗੁਰਦਿਆਲ ਚੰਦ ਰਾਹੀ ਜੀ ਨੂੰ ਸਭਾ ਵਿੱਚ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਉਪਰੰਤ ਕਵੀ ਦਰਬਾਰ ਕਰਵਾਇਆ ਗਿਆ। ਪ੍ਰੀਤ ਰਾਣਾ, ਸੁਨੀਲ ਕੁਮਾਰ, ਰਾਜਨ ਤਰੇੜੀਆ, ਰਜਿੰਦਰ ਸਿੰਘ ਛੀਨਾ, ਹਰਪਾਲ ਬੈਂਸ, ਮੱਖਣ ਕੁਹਾੜ, ਬੂਟਾ ਰਾਮ ਆਜ਼ਾਦ, ਸੀਤਲ ਗੁੰਨੋਪੁਰੀ, ਗੁਰਦਿਆਲ ਚੰਦ ਰਾਹੀ, ਨਵਨੀਤ ਕੁਮਾਰ, ਸੁਰਿੰਦਰ ਮੋਹਨ ਸ਼ਰਮਾ,ਵਰਿੰਦਰ ਕੋਹਲੀ, ਸੁਭਾਸ਼ ਦੀਵਾਨਾ ਅਤੇ ਤਰਸੇਮ ਸਿੰਘ ਭੰਗੂ ਨੇ ਆਪਣੇ ਆਪਣੇ ਕਲਾਮ ਕਹਿ ਕੇ ਹਾਜ਼ਰੀ ਲਗਵਾਈ।
ਅਸ਼ਵਨੀ ਕੁਮਾਰ ਨੇ ਵਿਦੇਸ਼ ਦੇ ਤਜਰਬੇ ਸਾਂਝੇ ਕੀਤੇ। ਕਾਮਰੇਡ ਸ਼ਿਵ ਕੁਮਾਰ ਅਤੇ ਮੱਖਣ ਕੁਹਾੜ ਨੇ ਪੰਜਾਬ ਤੇ ਪੰਜਾਬੀ ਉੱਤੇ ਹੋ ਰਹੇ ਹਮਲੇ ਅਤੇ ਕੇਂਦਰ ਸਰਕਾਰ ਵੱਲੋਂ ਜ਼ਬਰਦਸਤੀ ਪੰਜਾਬ ਦੇ ਕੇਂਦਰੀ ਸਕੂਲਾਂ ਵਿੱਚ ਤੀਸਰੀ ਭਾਸ਼ਾ ਥੋਪਣ 'ਤੇ ਚਿੰਤਾ ਪ੍ਰਗਟ ਕੀਤੀ। ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਸਮੁੱਚੇ ਪ੍ਰੋਗਰਾਮ ਦੀ ਗੱਲ ਕਰਦਿਆਂ ਕੁਝ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਸਮੁੱਚੀ ਕਾਰਵਾਈ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।