ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ
ਗੁਰਪ੍ਰੀਤ ਸਿੰਘ ਜਖਵਾਲੀ/ ਬਾਬੂਸ਼ਾਹੀ ਬਿਊਰੋ
ਪਟਿਆਲਾ 24 ਮਈ 2026:- ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਵੱਲੋਂ ਭਾਸ਼ਾ ਵਿਭਾਗ ਪਟਿਆਲ਼ਾ ਦੇ ਸੈਮੀਨਾਰ ਹਾਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ । ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀ.ਮੀਤ ਪ੍ਰਧਾਨ ਨਿਰਮਲਾ ਗਰਗ,ਉੱਘੇ ਸਾਹਿਤਕਾਰ ਕਰਮ ਸਿੰਘ ਜ਼ਖ਼ਮੀ,ਡਾ.ਜੀ.ਐੱਸ. ਆਨੰਦ ਅਤੇ ਹਰੀ ਸਿੰਘ ਚਮਕ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਕਵੀ ਦਰਬਾਰ ਸ਼ੈਸ਼ਨ ਦਾ ਆਗ਼ਾਜ਼ ਮੰਗਤ ਖ਼ਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਿਖੀ ਰਚਨਾ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਇੰਸ਼ਾਦ ਖਡਿਆਲਵੀ, ਤਰੁਨ ਪਟਿਆਲਵੀ, ਕਾਜਲ ਗੋਇਲ, ਰਾਮ ਸਿੰਘ ਬੰਗ, ਬਚਨ ਸਿੰਘ ਗੁਰਮ, ਦਰਸ਼ ਪਸਿਆਣਾ,ਕੁਲਵੰਤ ਸੈਦੋਕੇ, ਸਰੂਪ ਸਿੰਘ ਚੌਧਰੀ ਮਾਜਰਾ, ਡਾ. ਅਸ਼ੋਕ ਕੁਮਾਰ ਖੁਰਾਣਾ, ਰਘਬੀਰ ਸਿੰਘ ਮਹਿਮੀ,ਕ੍ਰਿਸ਼ਨ ਲਾਲ ਧੀਮਾਨ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ,ਸਰਬਜੀਤ ਸੰਗਰੂਰਵੀ,ਸੁਖਵਿੰਦਰ ਸਿੰਘ ਲੋਟੇ, ਪਵਨ ਕੁਮਾਰ ਹੋਸ਼ੀ, ਧੰਨਾ ਸਿੰਘ ਖਰੌੜ, ਅੰਗਰੇਜ਼ ਵਿਰਕ, ਕ੍ਰਿਪਾਲ ਸਿੰਘ ਮੂਣਕ,ਗੁਰਚਰਨ ਸਿੰਘ ਧੰਜੂ, ਜਸਵਿੰਦਰ ਕੌਰ,ਸੁਰਿੰਦਰ ਕੌਰ ਬਾੜਾ, ਕਿਰਨ ਸਿੰਗਲਾ,ਰਾਜੇਸ਼ਵਰ ਕੁਮਾਰ,ਹਰਵਿੰਦਰ ਸਿੰਘ ਵਿੰਦਰ,ਹਰੀਸ਼ ਹਰਫ਼, ਲੱਕੀ ਸਿੰਘ,ਪ੍ਰਧਾਨਗੀ ਮੰਡਲ ਵਿੱਚੋਂ ਹਰੀ ਸਿੰਘ ਚਮਕ,ਨਿਰਮਲਾ ਗਰਗ, ਡਾ. ਜੀ.ਐੱਸ.ਆਨੰਦ,ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਐੱਸ. ਐੱਨ.ਚੌਧਰੀ, ਗੁਰਦੀਪ ਸਿੰਘ ਸੱਗੂ ਅਤੇ ਜੋਗਾ ਸਿੰਘ ਧਨੌਲਾ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਭਾ ਵੱਲੋਂ ਸਾਹਿਤਕਾਰ ਕਰਮ ਸਿੰਘ ਜ਼ਖ਼ਮੀ ਦਾ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਗ਼ਜ਼ਲ ਦੇ ਕੁੱਝ ਸ਼ਿਅਰ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।ਅੰਤ ਵਿੱਚ ਸਾਰਿਆਂ ਵੱਲੋਂ ਕੁੱਝ ਦਿਨ ਪਹਿਲਾਂ ਵਫ਼ਾਤ ਪਾ ਚੁੱਕੇ ਡਾ. ਕਮਲਦੀਪ ਮਿੱਤਲ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ਼ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।