ਸਰਬਜੀਤ ਸਿੰਘ ਮੱਖਣ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 15 ਮਈ 2026 : ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਖਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 2026-27 ਲਈ 14 ਖਰੀਦ ਫਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ , ਝੋਨੇ ਦੇ MSP ਵਿੱਚ ₹72 ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਇਸਨੂੰ ₹2441 ਪ੍ਰਤੀ ਕੁਇੰਟਲ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਵਾਧਾ ਸੂਰਜਮੁਖੀ, ਕਪਾਹ ਅਤੇ ਤਿਲਹਨ ਫਸਲਾਂ ਵਿੱਚ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਤੇਲ ਬੀਜਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ , ਮੂੰਗ, ਬਾਜਰਾ, ਮੱਕੀ ਅਤੇ ਤੂਰ ਵਰਗੀਆਂ ਫਸਲਾਂ ‘ਤੇ ਵੀ ਵਧੀਆ ਮਾਰਜਿਨ ਦਿੱਤਾ ਗਿਆ ਹੈ, ਜਿਸ ਨਾਲ ਫਸਲਾਂ ਦੀ ਵੱਖ-ਵੱਖਤਾ ਨੂੰ ਬੜਾਵਾ ਮਿਲੇਗਾ
ਇਹ ਨਵੇਂ MSP 1 ਅਕਤੂਬਰ 2026 ਤੋਂ ਲਾਗੂ ਹੋਣਗੇ , ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਲਗਭਗ ₹2.6 ਲੱਖ ਕਰੋੜ ਦੀ ਰਕਮ ਮਿਲੇਗੀ
ਜਿਵੇਂ ਕਿ :-
ਝੋਨਾ : +₹72 → ₹2441 ਪ੍ਰਤੀ
ਕੁਇੰਟਲ
ਸੂਰਜਮੁਖੀ : +₹622 ਪ੍ਰਤੀ ਕੁਇੰਟਲ
ਕਪਾਹ : +₹557 ਪ੍ਰਤੀ ਕੁਇੰਟਲ
ਨਾਈਜਰ ਸੀਡ : +₹515 ਪ੍ਰਤੀ
ਕੁਇੰਟਲ
ਤਿਲ : +₹500 ਪ੍ਰਤੀ ਕੁਇੰਟਲ