ਗੁਰੂਘਰ ਲਈ ਪਾਲਕੀ ਸਾਹਿਬ ਬਣਾਉਣ ਲਈ ਸਕੂਲ਼ ਬੱਸ ਕੀਤੀ ਗਈ ਭੇਟ
ਗੁਰਪ੍ਰੀਤ ਸਿੰਘ ਜਖਵਾਲੀ
ਨਾਭਾ 15 ਮਈ 2026:- ਨਾਭਾ ਸ਼ਹਿਰ ਦੇ ਨਾਮੀ ਦੀਪ ਮਾਡਲ ਸਕੂਲ ਮੱਲੇਵਾਲ ਵੱਲੋਂ ਨਵਦੀਪ ਧੀਰ ਪੁੱਤਰ ਜਸਪਾਲ ਧੀਰ ਅਤੇ ਸੰਜੀਵ ਧੀਰ ਸਾਬਕਾ ਸਰਪੰਚ ਉਹਨਾਂ ਦੇ ਸਮੂੰਹ ਪਰਿਵਾਰ ਵੱਲੋ ਪਿੰਡ ਕਾਲਸਨਾ ਦੇ ਗੁਰਦੁਆਰਾ ਸਾਹਿਬ ਨੂੰ ਪਾਲਕੀ ਸਾਹਿਬ ਬਣਾਉਣ ਲਈ ਆਪਣੀ ਨੇਕ ਕਮਾਈ ਵਿਚੋਂ ਗੁਰੂਘਰ ਨੂੰ ਬੱਸ ਭੇਟ ਕੀਤੀ ਗਈ, ਇਸ ਮੌਕੇ ਗੁਰਦੁਵਾਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਉਹਨਾਂ ਨੇ ਦਸਿਆ ਕਿ ਇਹ ਧੀਰ ਪਰਿਵਾਰ ਬਹੁਤ ਹੀ ਨੇਕ ਅਤੇ ਗੁਰੂ ਨੂੰ ਮੰਨਣ ਵਾਲ਼ਾ ਪਰਿਵਾਰ ਹੈ, ਅਸੀਂ ਸਾਰੇ ਹੀ ਸਮੂੰਹ ਪਰਿਵਾਰ ਦਾ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਗੁਰੂ ਮਹਾਰਾਜ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ। ਬੱਸ ਦੇ ਦਾਨੀ ਸੱਜਣ ਨਵਦੀਪ ਧੀਰ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਇਹੋ ਬੇਨਤੀ ਅਰਜ਼ੋਈ ਕਰਦੇ ਹਾਂ ਕੀਂ ਗੁਰੂ ਮਹਾਰਾਜ ਜੀ ਸਾਡੇ ਸਮੂੰਹ ਪਰਿਵਾਰ ਵੱਲੋ ਕੀਤੀ ਗਈ ਇਹ ਸੇਵਾ ਪ੍ਰਵਾਨ ਕਰਨ ਅਤੇ ਸਾਡੇ ਪਰਿਵਾਰ ਤੇ ਸਮੂੰਹ ਪਿੰਡ ਵਾਸੀਆਂ ਤੇ ਆਪਣੀ ਕ੍ਰਿਪਾ ਬਣਾਈ ਰੱਖਣ।ਇਸ ਮੌਕੇ ਸਰਪੰਚ ਗੁਰਧਿਆਨ ਸਿੰਘ, ਸਾਬਕਾ ਸਰਪੰਚ ਗੁਰਕਿਰਤ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਸ .ਗੁਰਜੰਟ ਸਿੰਘ , ਸ .ਗੁਰਜੀਤ ਸਿੰਘ , ਸਮਾਜ ਸੇਵੀ ਗੁਰਬੀਰ ਸਿੰਘ ਅਤੇ ਪਿੰਡ ਦੀ ਸਮੂੰਹ ਸੰਗਤ ਹਾਜ਼ਰ ਸੀ।