ਪਿੰਡ ਜਖਵਾਲੀ ਵਿਖੇ MLA ਲਖਬੀਰ ਸਿੰਘ ਰਾਏ ਵੱਲੋ ਰੱਖੇ ਗਏ ਵਿਕਾਸ ਕਾਰਜਾਂ ਦੇ ਚਾਰ ਨੀਂਹ ਪੱਥਰ!
ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਐਮਐਲਏ ਲਖਵੀਰ ਸਿੰਘ ਰਾਏ ਦਾ ਪਿੰਡ ਵਾਸੀਆਂ ਨੇ ਕੀਤਾ ਵਿਸ਼ੇਸ਼ ਧੰਨਵਾਦ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 07 ਅਪ੍ਰੈਲ 2026:- ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਸ. ਲਖਬੀਰ ਸਿੰਘ ਰਾਏ ਵੱਲੋ ਪਿੰਡ ਜਖਵਾਲੀ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਗਏ ਚਾਰ ਨੀਂਹ ਪੱਥਰ, ਜਿਨ੍ਹਾਂ ਵਿੱਚੋਂ ਪਹਿਲਾ ਨੀਂਹ ਪੱਥਰ ਗੁਰੂਘਰ ਦੇ ਰਾਸਤੇ ਤੇ ਬਰਮਾ ਉੱਤੇ ਇੰਟਰਲਾਕ ਟਾਇਲਾਂ, ਦੂਸਰਾ ਪਿੰਡ ਵਿੱਚ ਬਣ ਰਿਹਾ ਵੱਡਾ ਬੱਚਿਆਂ ਲਈ ਖੇਡ ਗਰਾਊਂਡ, ਤੀਸਰਾ ਸੰਤ ਸੀਚੇਵਾਲ ਸਕੀਮ ਤਹਿਤ ਗੰਦੇ ਪਾਣੀ ਦੀ ਨਿਕਾਸੀ ਲਈ ਬਣ ਰਹੇ ਖੂਹ, ਚੌਥਾ ਨੀਂਹ ਪੱਥਰ ਗਲੀ ਨੂੰ ਇੰਟਰਲਾਕ ਟਾਇਲਾਂ ਦਾ ਰੱਖਿਆ ਗਿਆ, ਇਸ ਸ਼ੁਭ ਅਵਸਰ ਮੌਕੇ ਸਰਦਾਰ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਇਕੋ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅਤੇ ਨੌਜਵਾਨ ਪੀੜ੍ਹੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ,ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਵੱਲੋ ਮੁੱਖ ਮੰਤਰੀ ਪੰਜਾਬ ਅਤੇ ਐਮਐਲਏ ਲਖਵੀਰ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਜਖਵਾਲੀ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹੀ ਪਿੰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ, ਉਹਨਾਂ ਦੇ ਚਰਨ ਛੋਹ ਪ੍ਰਾਪਤ ਪਿੰਡ ਨੂੰ ਸੋਹਣਾ ਬਣਾਉਣ ਲਈ ਸਾਡੀ ਗ੍ਰਾਮ ਪੰਚਾਇਤ ਜਖਵਾਲੀ ਅਤੇ ਪਿੰਡ ਵਾਸੀ ਪੂਰੀ ਇਮਾਨਦਾਰੀ ਨਾਲ ਸਾਡੇ ਨਾਲ਼ ਕੰਮ ਕਰ ਰਹੇ ਹਨ, ਇਹ ਸਾਰੇ ਕਾਰਜ ਸਾਥੋ ਸੇਵਾ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਕਰਵਾ ਰਹੇ ਹਨ, ਅਸੀ ਧੰਨਵਾਦ ਕਰਦੇ ਹਾਂ ਕਿ ਐਮਐਲਏ ਲਖਵੀਰ ਸਿੰਘ ਰਾਏ ਜੀ ਵੱਲੋ ਪਿੰਡ ਨੂੰ ਵਿਕਾਸ਼ੀਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪੂਰੀ ਇਮਾਨਦਾਰੀ ਨਾਲ ਪਾਇਆ ਜਾ ਰਿਹਾ ਹੈ, ਸਾਨੂੰ ਮਾਣ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਮਾਨ ਜੀ ਅਤੇ ਹਲਕੇ ਦੇ ਐਮਐਲਏ ਲਖਵੀਰ ਸਿੰਘ ਰਾਏ ਜੀ ਹਨ, ਇਸ ਮੌਕੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਐਮਐਲਏ ਲਖਵੀਰ ਸਿੰਘ ਰਾਏ ਜੀ ਅਤੇ ਪੀਏ ਮਾਨਵ, ਬਹਾਦਰ ਖਾਨ ਉਹਨਾਂ ਦਾ ਵੀ ਵਿਸ਼ੇਸ ਧੰਨਵਾਦ ਕੀਤਾ, ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚੋਂ ਕੁਲਵਿੰਦਰ ਸਿੰਘ ਕਿੰਦਾ, ਮਨਦੀਪ ਸਿੰਘ ਪੋਲਾ ਅਤੇ ਹਰਮੇਸ਼ ਸਿੰਘ ਛੰਨਾ ਬਲਾਕ ਸੰਮਤੀ ਮੈਂਬਰ, ਸਰਪੰਚ ਸੁੱਖੀ ਬਾਗੜੀਆਂ, ਰਣਜੀਤ ਸਿੰਘ, ਪ੍ਰੇਮ ਸਿੰਘ, ਹਰਿੰਦਰ ਸਿੰਘ ਸਰਪੰਚ ਛੰਨਾ, ਪ੍ਰਧਾਨ ਹਰਿੰਦਰ ਸਿੰਘ, ਪੰਚ ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਰੰਗ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਸਿੰਘ ਜਖਵਾਲੀ,ਸੁਖਵਿੰਦਰ ਬਿੱਟੂ, ਭੁਪਿੰਦਰ ਸਿੰਘ ਭਿੰਦਾ, ਗੁਰਜੰਟ ਸਿੰਘ, ਅਵਤਾਰ ਸਿੰਘ, ਸਕਿੰਦਰ ਸਿੰਘ, ਰਿੰਕਾ ਬਾਵਾ, ਹਰਪ੍ਰੀਤ ਸਿੰਘ ਗੋਲ਼ਾ ਖਰੌੜ, ਬਿੰਦਰ, ਪੱਪੂ, ਸੁੱਖਵਿੰਦਰ ਸਿੰਘ ਗੋਲਾ ਅਤੇ ਵੱਖ ਵੱਖ ਪਿੰਡਾਂ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਿਸ਼ੇਸ਼ ਹਾਜ਼ਰੀ ਲਵਾਈ