ਮਰਦਮਸ਼ੁਮਾਰੀ (ਜਨਗਣਨਾ) 2027 ਲਈ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜਾ ਟਰੇਨਿੰਗ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 6 ਅਪ੍ਰੈਲ ਭਾਰਤ ਵਿੱਚ ਪਹਿਲੇ ਫੇਜ਼ ਦੀ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ 52 ਦੇ ਕਰੀਬ ਫੀਲਡ ਟਰੇਨਰਾਂ ਦੀ ਤਿੰਨ ਰੋਜਾ ਟ੍ਰੇਨਿੰਗ ਅੱਜ ਤੋਂ ਪੰਚਾਇਤ ਭਵਨ ਵਿੱਚ ਸ਼ੁਰੂ ਹੋ ਗਈ। ਟਰੇਨਿੰਗ 8 ਅਪ੍ਰੈਲ ਤੱਕ ਚੱਲੇਗੀ।
ਓਕਤ ਟੇ੍ਨਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਪਿ੍ੰਸੀਪਲ ਸੈਂਸਜ਼ ਆਫੀਸਰ ਗੁਰਦਾਸਪੁਰ ਡਿਪਟੀ ਕਮਿਸ਼ਨਰ ਸ੍ਰੀ ਅੱਦਿਤਿਆ ਓਪਲ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। ਇਸ ਟੇ੍ਨਿੰਗ ਵਿੱਚ ਵਿਸ਼ੇਸ਼ ਰੂਪ ਵਿੱਚ ਓਪ ਅਰਥ ਅਤੇ ਅੰਕੜਾ ਸਲਾਹਕਾਰ- ਕਮ- ਵਧੀਕ ਜ਼ਿਲ੍ਹਾ ਸੈਂਸਜ ਅਫਸਰ ਗੁਰਦਾਸਪੁਰ ਰਾਜੇਸ਼ ਸ਼ਰਮਾ, ਸਹਾਇਕ ਡਾਇਰੈਕਟਰ ਸੈਂਸਜ ਚੰਡੀਗੜ੍ਹ ਤੋ ਮੈਡਮ ਸੁਪੀ੍ਆ ਅਤੇ ਅਕੁੰਸ਼ ਸ਼ਰਮਾ ਸੈਂਸਜ ਅਫਸਰ ਹਾਜ਼ਰ ਸਨ।
ਓਪ ਅਰਥ ਅਤੇ ਅੰਕੜਾ ਸਲਾਹਕਾਰ- ਕਮ- ਵਧੀਕ ਜ਼ਿਲ੍ਹਾ ਸੈਂਸਜ ਅਫਸਰ ਗੁਰਦਾਸਪੁਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਤਿੰਨ ਰੋਜਾ ਟੇ੍ਨਿੰਗ ਵਿਸ਼ੇਸ਼ ਰੂਪ ਵਿੱਚ ਮਾਸਟਰ ਟੇ੍ਨਰਜ ਮਾਸਟਰ ਲੈਕਚਰਾਰ ਗੁਰਮਿਤ ਸਿੰਘ ਭੋਮਾ ਅਤੇ ਮਾਸਟਰ ਟੇ੍ਨਰ ਲੈਕਚਰਾਰ ਸੰਜੀਵ ਕੁਮਾਰ ਵਲੋਂ ਦਿੱਤੀ ਜਾ ਰਹੀ ਹੈ।
ਟਰੇਨਿੰਗ ਦੌਰਾਨ ਜਨਗਣਨਾ ਦੇ ਵੱਖ-ਵੱਖ ਪਹਿਲੂਆਂ ਤੋ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।