ਭਾਸ਼ਾ ਵਿਭਾਗ ਵੱਲੋਂ ਜਨ ਸਾਹਿਤ ਰਸਾਲੇ ਦੇ ‘ਭਗਤ ਕਬੀਰ ਜੀ’ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 07 ਅਪ੍ਰੈਲ 2026 ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਿਆਰੀ ਰਸਾਲੇ ‘ਜਨ ਸਾਹਿਤ’ ਦਾ ਇੱਕ ਵਿਸ਼ੇਸ਼ ਅੰਕ ‘ਭਗਤ ਕਬੀਰ ਜੀ’ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜੋ ਕਿ ਅਪ੍ਰੈਲ ਤੋਂ ਜੂਨ 2026 ਦੇ ਮਹੀਨਿਆਂ ਲਈ ਪ੍ਰਕਾਸ਼ਿਤ ਹੋਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ, ਕਿਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਦੇ ਲੇਖਕ ਇਸ ਵਿਸ਼ੇਸ਼ ਅੰਕ ਲਈ ਆਪਣੀ ਕੋਈ ਮੌਲਿਕ ਅਤੇ ਅਣ-ਪ੍ਰਕਾਸ਼ਿਤ ਰਚਨਾ (ਕਵਿਤਾ, ਲੇਖ ਆਦਿ) ਭੇਜਣੀ ਚਾਹੁੰਦੇ ਹਨ, ਤਾਂ ਉਹ ਮਿਤੀ 30 ਅਪ੍ਰੈਲ, 2026 ਤੱਕ ਵਿਭਾਗ ਦੀ ਈ-ਮੇਲ punjabirasala.pblanguages@gmail.com ਜਾਂ ਇਸ ਦਫ਼ਤਰ ਦੀ ਈ-ਮੇਲ ਆਈ.ਡੀ. dlobti.pblanguages@gmail.com ਤੇ ਭੇਜ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਨਾਲ ਉਨ੍ਹਾਂ ਦੇ ਫ਼ੋਨ ਨੰਬਰ 88725-11179 ਤੇ ਸੰਪਰਕ ਕੀਤਾ ਜਾ ਸਕਦਾ ਹੈ।