ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ
11 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਹੋ ਰਹੀ ਰੋਸ ਰੈਲੀ 'ਚ ਵੱਧ ਚੜ੍ਹ ਕੇ ਪਹੁੰਚਣ ਦਾ ਲਿਆ ਫੈਸ਼ਲਾ
ਪੰਜਗਰਾਈਂ ਕਲਾਂ,6 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ): ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦੀ ਮਹੀਨਾ ਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਕੋਟਕਪੂਰਾ ਵਿਖੇ ਡਾਕਟਰ ਅੰਮ੍ਰਿਤ ਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਹਿਮ ਮੁੱਦੇ ਵਿਚਾਰੇ ਗਏ । ਮੀਟਿੰਗ ਵਿੱਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਰਾਓ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਮੈਡੀਕਲ ਪ੍ਰੈਕਟਿਸਨਰਜ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਹੋਈ।ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਈ ਵਾਰ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਹੁਣ ਤੱਕ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ,ਜਿਸ ਕਰਕੇ ਸੰਘਰਸ਼ ਨੂੰ ਤੇਜ਼ ਕਰਨਾ ਲਾਜ਼ਮੀ ਹੋ ਗਿਆ ਹੈ। ਫਰੀਦਕੋਟ ਦੇ ਜਿਲਾ ਪ੍ਰਧਾਨ ਡਾਕਟਰ ਅਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ 11 ਅਪ੍ਰੈਲ ਨੂੰ ਮੈਂਬਰਾਂ ਨੇ ਇਸ ਘਰਾਓ ਵਿੱਚ ਸ਼ਮੂਲੀਅਤ ਕਰਨ ਦੀ ਸਹਿਮਤੀ ਦਿੱਤੀ। ਇਸ ਰੋਸ ਰੈਲੀ ਵਿੱਚ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ।ਇਸ ਵੇਲੇ ਡਾਕਟਰ ਸੁਰਾਜ ਖਾਨ ,ਡਾਕਟਰ ਜਗਸੀਰ ਸਿੰਘ, ਡਾਕਟਰ ਬਲਵਿੰਦਰ ਸਿੰਘ ਜੈਤੋ ,ਡਾਕਟਰ ਜਰਨੈਲ ਡੋਡ ,ਡਾਕਟਰ ਹਰਪਾਲ ਸਿੰਘ ਡੇਲਿਆਂ ਵਾਲੀ, ਡਾਕਟਰ ਬਲਵਿੰਦਰ ਸਿੰਘ ਬਰਗਾੜੀ, ਡਾਕਟਰ ਗੋਪਾਲ ਕਟਾਰੀਆ ,ਡਾਕਟਰ ਜਸਵਿੰਦਰ ਸਿੰਘ ਗਿੱਲ ਬਾਜਾਖਾਨਾ, ਡਾਕਟਰ ਮੰਦਰ ਸਿੰਘ ਸੰਘਾ, ਡਾਕਟਰ ਜਸਵਿੰਦਰ ਸਿੰਘ ਖੀਵਾ, ਡਾਕਟਰ ਰੂਪ ਸਿੰਘ ਔਲਖ ,ਡਾਕਟਰ ਰਾਜ ਸਿੰਘ ਜੀਵਨ ਵਾਲਾ ,ਡਾਕਟਰ ਜਗਸੀਰ ਮੁਹੰਮਦ, ਡਾਕਟਰ ਰਣਜੀਤ ਸਿੰਘ ਕੋਟਕਪੂਰਾ, ਡਾਕਟਰ ਵਿਕਰਮ ਚੌਹਾਨ ,ਡਾਕਟਰ ਸਿਕੰਦਰ ਸਿੰਘ ਜੈਤੋ ,ਡਾਕਟਰ ਸੁਖਜਿੰਦਰ ਸਿੰਘ ਹਰੀ ਨੌ, ਡਾਕਟਰ ਮਨਪ੍ਰੀਤ ਸਿੰਘ ਵਾੜਾ ਦਰਾਕਾ, ਡਾਕਟਰ ਦਲਜੀਤ ਸਿੰਘ ਖਾਰਾ ,ਡਾਕਟਰ ਬੂਟਾ ਸਿੰਘ ਜੈਤੋ, ਡਾਕਟਰ ਵਰਿੰਦਰ ਸਿੰਘ ਡੋਡ ਆਦਿ ਹਾਜ਼ਰ ਸਨ।