ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਹੰਗਾਮੀ ਹਾਲਤ ’ਚ ਮਰੀਜਾਂ ਲਈ 3 ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 6 ਅਪ੍ਰੈਲ 2026:ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਮਾਨਸਾ ਜੋ ਕਿ ਸ਼੍ਰੀ ਬਾਲਾ ਜੀ ਕੈਂਸਰ ਹਸਪਤਾਲ, ਬਠਿੰਡਾ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਅਜੇ ਬਾਘਲਾ ਇੰਸਾਂ ਪੁੱਤਰ ਭੀਮ ਸੈਨ ਇੰਸਾਂ, ਅਤੇ ਏਰੀਆ ਸ੍ਰੀ ਗੁਰੂ ਗੋਬਿਦ ਸਿੰਘ ਨਗਰ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ ਪੁੱਤਰ (ਸੋਨੂੰ ਐਂਕਰ) ਪੁੱਤਰ ਜੋਗਿੰਦਰ ਸਿੰਘ ਇੰਸਾਂ, ਰਕੇਸ਼ ਇੰਸਾਂ ਪੁੱਤਰ ਤੁਲਸੀ ਰਾਮ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅਜੇ ਇੰਸਾਂ ਨੇ ਅੱਜ 38ਵੀਂ ਵਾਰ ਅਤੇ ਗੁਰਪ੍ਰੀਤ ਇੰਸਾਂ ਨੇ 35ਵੀਂ ਵਾਰ ਖ਼ੂਨਦਾਨ ਕੀਤਾ।