ਪੈਨਸ਼ਨਰਾਂ ਨੂੰ ਸਰਕਾਰ ਵਲੋਂ ਅਣਗੌਲਿਆ ਕਰਨ ਦੀ ਨਿਖੇਧੀ
*ਵਿਤੀ ਮੰਗਾਂ ਪੂਰੀਆਂ ਕਰਨ ਦੀ ਮੰਗ*
*ਅਮਰੀਕਾ ਅਤੇ ਇਜਰਾਈਲ ਵਲੋਂ ਦੁਨੀਆਂ ਨੂੰ ਤੀਜੀ ਸੰਸਾਰ ਜੰਗ ਵੱਲ ਧੱਕਣ ਦੀ ਨਿਖੇਧੀ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਅਪ੍ਰੈਲ, 2026
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਸਮੇਂ
ਅਮਰੀਕਾ-ਇਜਰਾਇਲ ਦੀ ਸਾਮਰਾਜੀ ਜੁੰਡਲੀ ਵੱਲੋਂ ਦੁਨੀਆਂ ਨੂੰ ਸੰਸਾਰ ਜੰਗ ਵੱਲ ਧੱਕਣ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਸੁਰਜੀਤ ਸਿੰਘ ਕਾਹਮਾ, ਜੋਗਾ ਸਿੰਘ, ਰਾਮ ਪਾਲ, ਜਸਵੀਰ ਮੋਰੋਂ, ਐਚ ਐਸ ਭਾਵੜਾ, ਸੁੱਚਾ ਰਾਮ, ਸੋਖੀ ਰਾਮ ਨੇ ਕਿਹਾ ਕਿ ਸਰਕਾਰ ਪੰਜਾਬ ਦਾ ਖਜ਼ਾਨਾ ਭਰੇ ਹੋਣ ਦੀਆਂ ਡੀਂਗਾਂ ਮਾਰ ਰਹੀ ਹੈ, ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਦਸੰਬਰ 2025 ਤੱਕ 16% ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ, ਤਨਖਾਹ ਕਮਿਸ਼ਨ ਦੇ ਬਕਾਏ, ਪੈਨਸ਼ਨਰਾਂ 'ਤੇ 2.59 ਦਾ ਗੁਣਾਂਕ ਲਾਗੂ ਕਰਨ ਸਮੇਤ ਸਮੁੱਚੀਆਂ ਮੰਗਾਂ ਦਾ ਹੱਲ ਕਰਨ ਬਾਰੇ ਕੋਈ ਬਿਆਨ ਨਹੀਂ ਦੇ ਰਹੀ। ਜਨਵਰੀ 2026 ਤੋਂ ਅਗਲਾ ਤਨਖਾਹ ਕਮਿਸ਼ਨ ਲਾਗੂ ਹੋਣਾ ਸੀ, ਪਰ ਇਸ ਸਰਕਾਰ ਨੇ ਪਿਛਲੇ ਤਨਖਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਹੈ। ਉਹਨਾਂ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਚਲ ਰਹੇ ਕੇਸ ਵਿੱਚ ਐਫੀਡੇਵਟ ਦੇਣ ਤੋਂ ਵਾਰ ਵਾਰ ਟਾਲਾ ਵੱਟ ਰਹੀ ਹੈ, ਪਰ ਕੋਰਟ ਨੇ ਹੁਣ 8 ਅਪ੍ਰੈਲ ਦਾ ਆਖਰੀ ਸਮਾਂ ਦਿੱਤਾ ਹੈ।
ਮੀਟਿੰਗ ਵਿੱਚ ਅਜਮੇਰ ਸਿੰਘ ਅਵਤਾਰ ਸਿੰਘ, ਚਰਨਜੀਤ, ਅਵਤਾਰ ਸਿੰਘ, ਸਰੂਪ ਲਾਲ, ਦੇਸ ਰਾਜ ਬੱਜੋਂ, ਤੇਜਾ ਸਿੰਘ, ਮਹਿੰਦਰ, ਹੁਸਨ ਲਾਲ, ਚਰਨਦਾਸ, ਹਰਭਜਨ ਸਿੰਘ, ਸੁਰਜੀਤ ਸਿੰਘ, ਜਸਬੀਰ ਸਿੰਘ ਮੰਗੂਪੁਰ, ਧੰਨਾ ਰਾਮ, ਹਰੀ ਬਿਲਾਸ, ਹਰਦਿਆਲ ਸਿੰਘ, ਅਜੀਤ ਸਿੰਘ, ਸੁਰਿੰਦਰਜੀਤ, ਹਰਬੰਸ ਸਿੰਘ, ਹਰਦਿਆਲ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ, ਹਰਮੇਸ਼ ਲਾਲ, ਤਰਸੇਮ ਸਿੰਘ, ਹਰਦੇਵ ਕੁਮਾਰ, ਚਰਨਜੀਤ, ਬੇਅੰਤ ਸਿੰਘ ਆਦਿ ਹਾਜ਼ਰ ਸਨ।