ਆਈ.ਡੀ.ਬੀ.ਆਈ ਬੈਂਕ ਵੱਲੋਂ ਸਿਹਤ ਵਿਭਾਗ ਨੂੰ ਓ.ਟੀ ਟੇਬਲ ਅਤੇ ਫੌਗਿੰਗ ਮਸ਼ੀਨ ਭੇਂਟ
ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2025:ਆਈ.ਡੀ.ਬੀ.ਆਈ ਬੈਂਕ ਵੱਲੋਂ ਸੀ.ਐਸ.ਆਰ ਸਕੀਮ ਤਹਿਤ ਸਿਵਲ ਹਸਪਤਾਲ ਬਠਿੰਡਾ ਨੂੰ ਓ.ਟੀ ਟੇਬਲ ਅਤੇ ਸਿਵਲ ਹਸਪਤਾਲ ਭੁੱਚੋ ਮੰਡੀ ਨੂੰ ਫੌਗਿੰਗ ਮਸ਼ੀਨ ਦਿੱਤੀ ਗਈ । ਇਹ ਓ.ਟੀ ਟੇਬਲ ਅਤੇ ਫੌਗਿੰਗ ਮਸ਼ੀਨ ਆਈ.ਡੀ.ਬੀ.ਆਈ ਬੈਂਕ ਸਿਵਲ ਲਾਈਨ ਦੇ ਮੈਨੇਜਰ ਪ੍ਰਵੀਨ ਬਾਂਸਲ ਅਤੇ ਆਈ.ਡੀ.ਬੀ.ਆਈ ਬੈਂਕ ਫਰੀਦਕੋਟ ਦੇ ਮੈਨੇਜਰ ਮਨਰਾਜ ਸਿੰਘ ਬਰਾੜ ਜੀ ਵੱਲੋਂ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ , ਸੀਨੀਅਰ ਮੈਡੀਕਲ ਅਫ਼ਸਰ ਇੰਚਾ ਸਿਵਲ ਹਸਪਤਾਲ ਬਠਿੰਡਾ ਡਾ ਸੋਨੀਆ ਅਤੇ ਡਾ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਭੁੱਚੋ ਡਾ ਅਲਕਾ ਦੀ ਅਗਵਾਈ ਹੇਠ ਸੌਂਪੀਆਂ ਗਈਆਂ ।
ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਇਸ ਪੁੰਨ ਦੇ ਕਾਰਜ ਲਈ ਬਹੁਤ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਉਪਯੋਗੀ ਕੰਮ ਹੈ। ਇਹ ਸਿਰਫ਼ ਮਰੀਜ਼ਾਂ ਦੀ ਸਹਾਇਤਾ ਲਈ ਹੀ ਨਹੀਂ, ਸਗੋਂ ਪੂਰੇ ਹਸਪਤਾਲੀ ਪ੍ਰਣਾਲੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਵੀ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਹਸਪਤਾਲ ਵਿੱਚ ਦਾਨ ਕਰਨਾ ਮਾਣਵਤਾ ਦੀ ਸੇਵਾ ਹੈ। ਇਹ ਦੱਸਦਾ ਹੈ ਕਿ ਦਾਨੀ ਨੂੰ ਮਰੀਜ਼ਾਂ ਦੀ ਪੀੜਾ ਦੀ ਪਰਵਾਹ ਹੈ ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ। ਉਹਨਾਂ ਦੱਸਿਆ ਕਿ ਨਵੇਂ ਓਪਰੇਸ਼ਨ ਟੇਬਲ ਦੇ ਆਉਣ ਨਾਲ ਸਰਜਰੀ ਸਹੂਲਤਾਂ ਹੋਰ ਅਧੁਨਿਕ ਹੋਣਗੀਆਂ ਅਤੇ ਮਰੀਜ਼ਾਂ ਨੂੰ ਵਧੀਆ ਇਲਾਜ ਮਿਲੇਗਾ। ਉਹਨਾਂ ਕਿਹਾ ਕਿ ਹਸਪਤਾਲ ਇਸ ਤਰ੍ਹਾਂ ਦੀਆਂ ਸਹਾਇਤਾਵਾਂ ਨਾਲ ਸਿਹਤ ਸੇਵਾਵਾਂ ਨੂੰ ਨਵੀਂ ਰਫ਼ਤਾਰ ਮਿਲਦੀ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਮੁਕੇਸ਼ ਕੁਮਾਰ ਅਤੇ ਆਈ.ਡੀ.ਬੀ.ਆਈ ਬੈਂਕ ਤੋ ਗੁਰਮੀਤ ਸਿੰਘ ਸਿਵੀਆਂ ਹਾਜਰ ਸਨ ।