ਪੁਲਿਸ ਦੀ ਸਲਾਹ : ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ?
-ਕਿਰਾਏ ਵਾਲੇ ਘਰਾਂ ਵਿਚ ਭੰਗ ਉਗਾਉਣਾ ਦਾ ਚੱਲ ਰਿਹਾ ਹੈ ਗੈਰਕਾਨੂਨੀ ਧੰਦਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 18 ਸਤੰਬਰ 2025- ਨਿਭਜ਼ੀਲੈਂਡ ਪੁਲਿਸ ਨੇ ਮਕਾਲ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਵੇਂ ਆਪਣੀਆਂ ਕਿਰਾਏ ਵਾਲੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ ਜਾਂ ਯਤਨ ਕਰ ਸਕਦੇ ਹਨ। ਸੋ ਪੁਲਿਸ ਵਿਭਾਗ ਤੋਂ ਐਕਟਿੰਗ ਸੀਨੀਅਰ ਸਰਜਾਂਟ ਲਾਵਲੀਨ ਕੌਰ ਜੋ ਕਿ ਐਕਟਿੰਗ ਏਥਨਿਕ ਰਿਸਪਾਂਸਿਵ ਸਲਾਹਕਾਰ ਵੀ ਹਨ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਜੋ ਇਸ ਤਰ੍ਹਾਂ ਹੈ:-
ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ?
ਪੁਲਿਸ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਸਾਵਧਾਨ ਰਹਿਣ, ਕਿਉਂਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅਪਰਾਧ ਕਰਨ ਲਈ ਵਰਤਿਆ ਜਾ ਰਿਹਾ ਹੈ।
ਜੂਨ 2025 ਦੇ ਅੰਤ ਤੱਕ ਦੇ 18 ਮਹੀਨਿਆਂ ਵਿੱਚ, ਪੁਲਿਸ ਨੇ ਆਕਲੈਂਡ ਖੇਤਰ ਵਿੱਚ 187 ਭੰਗ ਉਗਾਉਣ ਵਾਲੇ ਘਰਾਂ ਦਾ ਪਤਾ ਲਗਾਇਆ। ਬਦਕਿਸਮਤੀ ਨਾਲ, ਇਹਨਾਂ ਵਿੱਚੋਂ ਜ਼ਿਆਦਾਤਰ ਕਿਰਾਏ ਦੀਆਂ ਜਾਇਦਾਦਾਂ ਸਨ। ਇਹ ਸੈੱਟਅੱਪ ਨਾ ਸਿਰਫ਼ ਗੈਰ-ਕਾਨੂੰਨੀ ਹਨ, ਸਗੋਂ ਤੁਹਾਡੇ, ਕਿਰਾਏਦਾਰਾਂ ਅਤੇ ਪੂਰੇ ਸਮਾਜ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ।
ਅਸੀਂ ਤੁਹਾਨੂੰ ਅਜਿਹੀ ਗਤੀਵਿਧੀ ਦੇ ਸੰਕੇਤਾਂ ਲਈ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ ਤਾਂ ਜੋ ਤੁਸੀਂ ਕਿਸੇ ਕਾਨੂੰਨੀ ਜਾਂ ਵਿੱਤੀ ਨੁਕਸਾਨ ਤੋਂ ਬਚ ਸਕੋ। ਅਸੀਂ ਸਾਰੇ ਮਿਲ ਕੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਕਿਰਾਏਦਾਰਾਂ ਦੇ ਆਉਣ ਤੋਂ ਪਹਿਲਾਂ:
ਹਵਾਲਾ ਜਾਂਚ: ਪਿਛਲੇ ਮਾਲਕਾਂ ਅਤੇ ਨੌਕਰੀਦਾਤਾਵਾਂ ਨਾਲ ਸੰਪਰਕ ਕਰਕੇ ਕਿਰਾਏਦਾਰ ਦੀ ਪਿਛੋਕੜ ਦੀ ਪੁਸ਼ਟੀ ਕਰੋ।
ਕ੍ਰੈਡਿਟ ਅਤੇ ਆਮਦਨ ਦੀ ਜਾਂਚ: (ਸਹਿਮਤੀ ਨਾਲ) ਕ੍ਰੈਡਿਟ ਜਾਂਚ ਕਰੋ ਅਤੇ ਆਮਦਨ ਦੇ ਸਰੋਤ ਦੀ ਪੁਸ਼ਟੀ ਕਰੋ।
ਸਿੱਧੀ ਮੁਲਾਕਾਤ: ਕਿਰਾਏਦਾਰ ਨਾਲ ਕਿਰਾਏਦਾਰੀ ਸਮਝੌਤੇ ’ਤੇ ਦਸਤਖ਼ਤ ਕਰਦੇ ਸਮੇਂ ਰੂ-ਬ-ਰੂ ਮਿਲੋ।
ਪਛਾਣ ਦੀ ਪੁਸ਼ਟੀ: ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਸਟੇਟਮੈਂਟ ਮੰਗੋ। ਸਾਰੇ ਦਸਤਾਵੇਜ਼ਾਂ ਦੀ ਫੋਟੋ ਲੈ ਕੇ ਰਿਕਾਰਡ ਰੱਖੋ।
ਕਿਰਾਏਦਾਰੀ ਦੌਰਾਨ: ਲਗਾਤਾਰ ਸਾਵਧਾਨੀ ਜ਼ਰੂਰੀ ਹੈ।
ਨਿਯਮਤ ਜਾਂਚ: ਕਿਰਾਏਦਾਰੀ ਸ਼ੁਰੂ ਹੋਣ ਤੋਂ 4 ਹਫ਼ਤਿਆਂ ਵਿੱਚ ਜਾਂਚ ਕਰੋ, ਫਿਰ ਹਰ ਮਹੀਨੇ।
ਗੁਆਂਢੀਆਂ ਨਾਲ ਸੰਪਰਕ: ਆਪਣੇ ਗੁਆਂਢੀਆਂ ਨੂੰ ਜਾਣੋ ਅਤੇ ਉਨ੍ਹਾਂ ਨਾਲ ਸੰਪਰਕ ਜਾਣਕਾਰੀ ਸਾਂਝੀ ਕਰੋ — ਉਹ ਤੁਹਾਡੀਆਂ ਅੱਖਾਂ ਅਤੇ ਕੰਨ ਹੋ ਸਕਦੇ ਹਨ।
ਚੇਤਾਵਨੀ ਦੇ ਸੰਕੇਤ – ਕਿਰਾਏਦਾਰ ਦੇ ਵਿਵਹਾਰ:
ਜਾਂਚ ਤੋਂ ਬਚਣ ਲਈ ਵਾਧੂ ਕਿਰਾਇਆ ਜਾਂ ਨਕਦ ਦੀ ਪੇਸ਼ਕਸ਼ ਕਰਨਾ। ਜਾਂ ਪਛਾਣ ਜਾਂ ਹਵਾਲੇ ਦੇਣ ਤੋਂ ਇਨਕਾਰ ਜਾਂ ਹਿਚਕਚਾਹਟ। ਜਾਂ ਨਕਦ ਭੁਗਤਾਨ ਨੂੰ ਤਰਜੀਹ ਦੇਣਾ।
ਜਾਇਦਾਦ ਤੋਂ ਸੰਕੇਤ:
ਭੰਗ ਦੀ ਤਿੱਖੀ ਗੰਧ, ਖਿੜਕੀਆਂ ਢੱਕੀਆਂ ਹੋਈਆਂ ਜਾਂ ਪਰਦੇ ਹਮੇਸ਼ਾ ਲਟਕੇ ਹੋਏ।, ਕੰਧਾਂ ਜਾਂ ਛੱਤ ਵਿੱਚ ਛੇਦ, ਭੰਗ ਉਗਾਉਣ ਵਾਲਾ ਸਾਜ਼ੋ-ਸਾਮਾਨ (ਗਮਲੇ, ਖਾਦ, ਲਾਈਟਾਂ, ਤਾਰਾਂ), ਬਿਜਲੀ ਨਾਲ ਛੇੜਛਾੜ ਜਾਂ ਚੋਰੀ ਦੇ ਸੰਕੇਤ।
ਸਲਾਹ: ਤੁਸੀਂ ਬਿਜਲੀ ਸਪਲਾਇਰ ਨਾਲ ਸੰਪਰਕ ਕਰਕੇ ਸਪਲਾਈ ਦੀ ਪੁਸ਼ਟੀ ਕਰ ਸਕਦੇ ਹੋ ਅਤੇ ਅਸਮਾਨਤਾਵਾਂ ਦੀ ਜਾਂਚ ਕਰ ਸਕਦੇ ਹੋ।
ਮਾਲਕ ਦੀ ਜ਼ਿੰਮੇਵਾਰੀ:
ਬੀਮਾ ਖ਼ਤਰੇ: ਜੇਕਰ ਮਾਲਕ ਵੱਲੋਂ ਨਿਯਮਤ ਜਾਂਚਾਂ ਨਹੀਂ ਕੀਤੀਆਂ ਜਾਂ ਜ਼ਰੂਰੀ ਸਾਵਧਾਨੀਆਂ ਨਹੀਂ ਵਰਤੀਆਂ ਗਈਆਂ, ਤਾਂ ਬੀਮਾ ਕੰਪਨੀ ਦਾਅਵਾ ਰੱਦ ਕਰ ਸਕਦੀ ਹੈ।
ਵਿੱਤੀ ਨੁਕਸਾਨ: ਅੱਗ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਹੋਰ ਨੁਕਸਾਨ ਕਾਰਨ ਘਰ ਦੀ ਸਫ਼ਾਈ, ਸਾਜ਼ੋ-ਸਾਮਾਨ ਦੀ ਤਬਾਹੀ ਅਤੇ ਮੁਰੰਮਤ ’ਤੇ ਲੱਖਾਂ ਰੁਪਏ ਖਰਚ ਹੋ ਸਕਦੇ ਹਨ।
ਕਾਨੂੰਨੀ ਕਾਰਵਾਈ: ਜੇਕਰ ਮਾਲਕ ਨੂੰ ਘਰ ਵਿੱਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਰਤੋਂ ਦੀ ਜਾਣਕਾਰੀ ਹੋਵੇ ਅਤੇ ਉਹ ਕੋਈ ਕਾਰਵਾਈ ਨਾ ਕਰੇ, ਤਾਂ Misuse of 4rugs 1ct 1975 ਅਧੀਨ ਮਾਲਕ ਖ਼ਿਲਾਫ਼ ਮਾਮਲਾ ਚੱਲ ਸਕਦਾ ਹੈ। ਘਰ ਵੀ ਜ਼ਬਤ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਨੂੰ ਭੰਗ ਉਗਾਉਣ ਵਾਲੀ ਸੈੱਟਅੱਪ ਬਾਰੇ ਪਤਾ ਲੱਗੇ:
ਤੁਰੰਤ ਪੁਲਿਸ ਨਾਲ ਸੰਪਰਕ ਕਰੋ: 105 ’ਤੇ ਕਾਲ ਕਰੋ ਜਾਂ ਜੇ ਅਪਰਾਧੀ ਮੌਜੂਦ ਹੋਣ ਤਾਂ 111 ’ਤੇ ਕਾਲ ਕਰੋ।
ਜਾਇਦਾਦ ਵਿੱਚ ਨਾ ਜਾਓ – ਥਾਂ ਅਸੁਰੱਖਿਅਤ ਹੋ ਸਕਦੀ ਹੈ।7666