ਜਾਣਕਾਰੀ ਦਿੰਦੇ SSP ਖੰਨਾ ਜੋਤੀ ਯਾਦਵ ਅਤੇ ਗ੍ਰਿਫਤਾਰ ਦੋਸ਼ੀ
ਦੀਦਾਰ ਗੁਰਨਾ
ਖੰਨਾ 19 ਸਤੰਬਰ 2025 : SSP ਖੰਨਾ ਜੋਤੀ ਯਾਦਵ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਖੰਨਾ ਪੁਲਿਸ ਵੱਲੋਂ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ , ਕੁੱਝ ਦਿਨ ਪਹਿਲਾਂ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ , ਪੁਲਿਸ ਮੁਤਾਬਕ, ਗ੍ਰਿਫ਼ਤਾਰ ਤਸਕਰਾਂ ਕੋਲੋਂ 500 ਗ੍ਰਾਮ ਆਈਸ (ਸਿੰਥੈਟਿਕ ਡਰੱਗ), 165 ਗ੍ਰਾਮ ਹੈਰੋਇਨ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ , ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਤਸਕਰ ਨਸ਼ਿਆਂ ਦੀ ਸਪਲਾਈ ਲਈ ਵੱਖ-ਵੱਖ ਇਲਾਕਿਆਂ ਵਿੱਚ ਸਰਗਰਮ ਸਨ ,ਅਗਲੀ ਕਾਰਵਾਈ ਜਾਰੀ ਹੈ