ਮਸੀਹ ਆਗੂ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲੀ ਲਈ ਦਿੱਤਾ ਮੰਗ ਪੱਤਰ
ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਵੀ ਹੋਏ ਸ਼ਾਮਿਲ,ਜੇਕਰ ਪੰਜਾਬ ਸਰਕਾਰ ਨੇ ਸੁਰੱਖਿਆ ਬਹਾਲ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਭਰ ਵਿੱਚ ਕੀਤੇ ਜਾਣ ਗਏ ਸੰਘਰਸ਼
ਰੋਹਿਤ ਗੁਪਤਾ
ਗੁਰਦਾਸਪੁਰ 18 ਸਤੰਬਰ
ਪਿਛਲੇ ਦਿਨਾਂ ਤੋਂ ਕ੍ਰਿਸਚਿਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੇਂਸ ਚੌਧਰੀ ਨੂੰ ਕਈ ਤਰ੍ਹਾਂ ਦੇ ਥਰੈਟ ਆ ਰਹੇ ਹਨ ਅਤੇ ਉਹਨਾਂ ਦੀ ਸਕਿਉਰਟੀ ਵਾਪਸ ਲੈ ਲਈ ਗਈ ਹੈ। ਇਸੇ ਨੂੰ ਲੈ ਕੇ ਅੱਜ ਕ੍ਰਿਸਚਨ ਨੈਸ਼ਨਲ ਫਰੰਟ ਦੇ ਯੂਥ ਪ੍ਰਧਾਨ ਬੱਬਾ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਲ੍ਹਾ ਟਰੇਡ ਸੈਲ ਦੇ ਪ੍ਰਧਾਨ ਜਤਿੰਦਰਬੀਰ ਸਿੰਘ ਪੰਨੂ ਨੇ ਰਾਸ਼ਟਰੀ ਪ੍ਰਧਾਨ ਲਾਰੇਂਸ ਚੌਧਰੀ ਦੀ ਸੁਰੱਖਿਆ ਨੂੰ ਬਹਾਲ ਕਰਾਉਣ ਲਈ ਗਵਰਨਰ ਦੇ ਨਾਂ ਤੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ।
ਗੱਲਬਾਤ ਦੌਰਾਨ ਪ੍ਰਧਾਨ ਜਤਿੰਦਰਬੀਰ ਸਿੰਘ ਪੰਨੂ ਅਤੇ ਬੱਬਾ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਨਾ ਤਾਂ ਵਪਾਰੀ ਸੇਫ਼ ਹੈ ਅਤੇ ਨਾ ਹੀ ਜਥੇਬੰਦੀਆਂ ਦੇ ਆਗੂ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਾਰੇਂਸ ਚੌਧਰੀ ਨੂੰ ਥਰੈਡ ਆ ਰਹੇ ਹਨ ਅਤੇ ਉਹਨਾਂ ਦੀ ਸਕਿਉਰਟੀ ਵੀ ਵਾਪਿਸ ਲੈ ਲਈ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਕਿ ਉਹਨਾਂ ਦੀ ਸਿਕਿਉਰਟੀ ਨੂੰ ਬਹਾਲ ਕਰਾਇਆ ਜਾਵੇ। ਨਹੀਂ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਉਥੇ ਹੀ ਗੱਲਬਾਤ ਦੌਰਾਨ ਜਤਿੰਦਰ ਵੀਰ ਸਿੰਘ ਪੰਨੂ ਨੇ ਕਿਹਾ ਕਿ ਲਾਰਨ ਚੌਧਰੀ ਜਦ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਆਉਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਨਿਹੰਗ ਸਿੰਘ ਫੌਜਾਂ ਉਹਨਾਂ ਦੇ ਨਾਲ ਖੜੀਆਂ ਹੋਣਗੀਆਂ।