ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ: ਜੇ ਦਿਲਜੀਤ ਦੋਸਾਂਝ ਦੇਸ਼ ਦ੍ਰੋਹੀ ਹੈ ਤਾਂ, ਪਾਕਿ ਨਾਲ ਮੈਚ ਖੇਡਣ ਵਾਲੇ ਭਾਰਤੀ ਖਿਡਾਰੀ ਦੇਸ਼ ਭਗਤ ਕਿੱਦਾਂ ਹੋਏ?
ਜੇਕਰ ਪਾਕਿਸਤਾਨੀ ਖਿਡਾਰੀਆਂ ਨਾਲ ਮੈਚ ਖੇਡੇ ਜਾ ਸਕਦੇ ਹਨ, ਤਾਂ ਸ਼ਰਧਾਲੂ ਧਾਰਮਿਕ ਸਥਾਨ 'ਤੇ ਕਿਉਂ ਨਹੀਂ ਜਾ ਸਕਦੇ?
ਧਾਰਮਿਕ ਯਾਤਰਾ ਤੇ ਰੋਕ ਲਗਾਉਣਾ ਕਿਸੇ ਵੀ ਤਰਹਾਂ ਨਾਲ ਜਾਇਜ਼ ਨਹੀਂ
ਜੇਕਰ ਪਾਕਿਸਤਾਨੀ ਖਿਡਾਰੀਆਂ ਨਾਲ ਮੈਚ ਖੇਡੇ ਜਾ ਸਕਦੇ ਹਨ, ਤਾਂ ਸ਼ਰਧਾਲੂ ਧਾਰਮਿਕ ਸਥਾਨ 'ਤੇ ਕਿਉਂ ਨਹੀਂ ਜਾ ਸਕਦੇ?
ਰੋਹਿਤ ਗੁਪਤਾ
ਗੁਰਦਾਸਪੁਰ, 17 ਸਤੰਬਰ 2025- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ 'ਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਇਜਾਜ਼ਤ ਨਾ ਦੇ ਕੇ, ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਸਿੱਖ ਵਿਰੋਧੀ ਸਟੈਂਡ ਨੂੰ ਸਾਬਤ ਕਰ ਦਿੱਤਾ ਹੈ। ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਹਰ ਧਰਮ ਦੀਆਂ ਭਾਵਨਾਵਾਂ ਜੁੜੀਆਂ ਹਨ।
ਹਰ ਧਰਮ ਦੇ ਲੋਕ ਉਹਨਾਂ ਨੂੰ ਆਪਣੇ ਧਰਮ ਅਨੁਸਾਰ ਉਹਨਾਂ ਨੂੰ ਪੁੱਜਦੇ ਹਨ ਬਾਵਜੂਦ ਇਸਦੇ ਸੰਗਤ ਨੂੰ ਸੁਰੱਖਿਆ ਕਰਨਾ ਦਾ ਹਵਾਲਾ ਦੇ ਕੇ ਪਾਕਿਸਤਾਨ ਨਨਕਾਨਾ ਸਾਹਿਬ ਦੇ ਦਰਸ਼ਨ ਕਰਨ ਜਾਣ ਤੋਂ ਰੋਕਿਆ ਗਿਆ ਜਦਕਿ ਪਾਕਿਸਤਾਨੀ ਖਿਡਾਰੀਆਂ ਨਾਲ ਹਿੰਦੁਸਤਾਨੀ ਖਿਡਾਰੀ ਮੈਚ ਖੇਡਦੇ ਰਹੇ।
ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਰਦਾਰ ਜੀ ਥਰੀ ਕਾਰਨ ਦਲਜੀਤ ਦੋਸਾਂਝ ਨੂੰ ਸਿੱਖ ਹੋਣ ਦੇ ਨਾਤੇ ਟਾਰਗੇਟ ਕੀਤਾ ਗਿਆ ਤੇ ਉਸਦੀ ਫਿਲਮ ਬੈਨ ਕਰ ਦਿੱਤੀ ਗਈ ਅਤੇ ਉਸ ਨੂੰ ਦੇਸ਼ਦਰੋਹੀ ਤੱਕ ਕਿਹਾ ਗਿਆ ਪਰ ਉਸ ਫਿਲਮ ਵਿੱਚ ਸਿਰਫ ਇੱਕ ਪਾਕਿਸਤਾਨੀ ਕਲਾਕਾਰ ਸੀ ਜਦਕਿ ਹਿੰਦੁਸਤਾਨ ਦੀ ਸਰਕਾਰ ਨੇ ਤਾਂ 13 ਪਾਕਿਸਤਾਨੀ ਖਿਡਾਰੀਆਂ ਨਾਲ ਹਿੰਦੁਸਤਾਨੀ ਖਿਡਾਰੀਆਂ ਦਾ ਮੈਚ ਕਰਵਾ ਦਿੱਤਾ ਹੈ, ਕੀ ਫਿਰ ਉਹ ਦੇਸ਼ ਦ੍ਰੋਹੀ ਨਹੀਂ?