ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਤੇ ਸੀਨੀਅਰ ਪੱਤਰਕਾਰ ਸੰਦੀਪ ਵਿਸ਼ਿਸ਼ਟ ਦੇ ਪਿਤਾ ਸ਼੍ਰੀ ਸੰਤ ਰਾਮ ਵਸ਼ਿਸ਼ਟ ਦਾ ਹੋਇਆ ਦੇਹਾਂਤ
ਪੱਤਰਕਾਰਾਂ ਸਮੇਤ ਵੱਡੀ ਗਿਣਤੀ ਵਿਚ ਰਾਜਨੀਤੀਵਾਨਾਂ ਤੇ ਸੈਂਕੜੇ ਇਲਾਕਾ ਵਾਸੀਆਂ ਦੀ ਨਮ ਅੱਖਾਂ ਵੱਲੋਂ ਦਿੱਤੀ ਗਈ ਅੰਤਿਮ ਵਿਦਾਇਗੀ
ਰੂਪਨਗਰ, 12 ਸਤੰਬਰ: ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਤੇ ਸੀਨੀਅਰ ਪੱਤਰਕਾਰ ਸੰਦੀਪ ਵਿਸ਼ਿਸ਼ਟ ਦੇ ਪਿਤਾ ਸ਼੍ਰੀ ਸੰਤ ਰਾਮ ਵਸ਼ਿਸ਼ਟ ਦਾ ਅੱਜ ਦੇਹਾਂਤ ਹੋ ਗਿਆ, ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਪਿੰਡ ਬੂਰਮਾਜਰਾ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਨਮ ਅੱਖਾਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ ਸ਼੍ਰੀ ਕਰਨ ਮਹਿਤਾ, ਪੀਆਰਓ ਸ. ਕੁਲਤਾਰ ਸਿੰਘ ਮੀਆਂਪੁਰੀ ਅਤੇ ਪੀਆਰਓ ਡਾ. ਕੁਲਜੀਤ ਸਿੰਘ ਮੀਆਂਪੁਰੀ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਦੈਨਿਕ ਭਾਸਕਰ ਐਚਆਰ ਦੇ ਮੁਖੀ ਨਰੇਸ਼ ਦੁਆ, ਦੈਨਿਕ ਭਾਸਕਰ ਦੇ ਉਪ ਸੰਪਾਦਕ ਦਿਨੇਸ਼ ਭਾਰਦਵਾਜ, ਦੈਨਿਕ ਭਾਸਕਰ ਦੇ ਇਕਾਈ ਮੁਖੀ ਮਹੇਸ਼ ਵਸ਼ਿਸ਼ਟ, ਡੀਐੱਸਪੀ ਰਾਜਪਾਲ ਸਿੰਘ ਗਿੱਲ, ਡੀਐੱਸਪੀ ਹਰਕੀਰਤ ਸਿੰਘ, ਐੱਸਐੱਚਓ ਪਵਨ ਚੌਧਰੀ, ਪੱਤਰਕਾਰ ਭਾਈਚਾਰੇ ਚੋਂ ਪ੍ਰਧਾਨ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਜੈ ਸਿੰਘ ਛਿੱਬਰ, ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਕੰਬੋਜ, ਅਨਿਲ ਭਾਰਦਵਾਜ, ਜਗਜੀਤ ਸਿੰਘ ਜੱਗੀ, ਬਹਾਦਰਜੀਤ ਸਿੰਘ, ਵਿਜੇ ਕਪੂਰ, ਅਜੇ ਅਗਨੀਹੋਤਰੀ, ਵਿਜੇ ਸ਼ਰਮਾ, ਰਾਜਨ ਵੋਹਰਾ, ਸਰਬਜੀਤ ਸਿੰਘ, ਸੁਰਜੀਤ ਸਿੰਘ ਗਾਂਧੀ, ਕੁਲਵੰਤ ਸਿੰਘ, ਵਰੁਣ ਲਾਂਬਾ, ਕਰਨ ਵਰਮਾ, ਮੂਨਪ੍ਰੀਤ ਸਿੰਘ, ਪ੍ਰਿੰਸ, ਕਮਲ ਭਾਰਜ, ਕੈਮਰਾਮੈਨ ਸਰਬਜੀਤ ਸਿੰਘ, ਸ਼ਮਸ਼ੇਰ ਬੱਗਾ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਫਤਹਿ ਚੰਦ ਭਟੋਆ, ਤੇਜਿੰਦਰ ਸਿੰਘ, ਅਮਰਜੀਤ ਸਿੰਘ ਧੀਮਾਨ, ਪਵਨ ਕੌਸ਼ਲ, ਐਸ ਐਚ ਓ ਸੰਨੀ ਖੰਨਾ, ਐਸ ਐਚ ਓ ਭਗਤਵੀਰ, ਐਸ ਐਚ ਓ ਪਵਨ ਚੌਧਰੀ, ਆਮ ਆਦਮੀ ਪਾਰਟੀ ਤੋਂ ਸੰਦੀਪ ਜੋਸ਼ੀ, ਮੀਡੀਆ ਇੰਚਾਰਜ ਹਲਕਾ ਰੂਪਨਗਰ ਦੀਪਕ ਪੁਰੀ, ਸਾਬਕਾ ਵਿਧਾਇਕ ਅਮਰਜੀਤ ਸੰਦੋਆ, ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸ਼ਰਮਾ ਟਿੰਕੂ, ਐਮ ਸੀ ਮੋਹਿਤ ਸ਼ਰਮਾ, ਐਮ.ਸੀ. ਪੋਮੀ ਸੋਨੀ, ਪ੍ਰਧਾਨ ਨਗਰ ਕੌਂਸਲ ਸੰਜੈ ਵਰਮਾ, ਗੁਰਦੇਵ ਸਿੰਘ ਬਾਗੀ, ਸੁਰਜੀਤ ਸਿੰਘ ਢੇਰ, ਸਾਬਕਾ ਪ੍ਰਧਾਨ ਨਗਰ ਕੌਂਸਲ ਪਰਮਜੀਤ ਸਿੰਘ ਮੱਕੜ, ਆਗੂ ਸੁਖਦੇਵ ਸਿੰਘ ਬਾਰ ਐਸੋਸੀਏਸ਼ਨ ਤੋਂ ਜੇ ਪੀ ਐਸ ਢੇਰ, ਮਨਦੀਪ ਮੋਦਗਿੱਲ, ਅਸਵਨੀ ਸ਼ਰਮਾ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ ਹਰੀਪੁਰ, ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਆਦਿ ਹਾਜ਼ਰ ਸਨ।