ਅਮਰੀਕਾ: 73 ਸਾਲਾ ਹਰਜੀਤ ਕੌਰ ਆਈਸ ਸਮੇਤ ਗ੍ਰਿਫ਼ਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ), 13 ਸਤੰਬਰ 2025- ਜਦੋਂ ਦਾ ਟਰੰਪ ਪ੍ਰਸ਼ਾਸਨ ਪਾਵਰ ਵਿੱਚ ਆਇਆ ਹੈ, ਲਗਾਤਾਰ ਇੰਮੀਗ੍ਰਾਟ ਲੋਕਾਂ ਤੇ ਆਈਸ ਦਾ ਸ਼ਕੰਜਾ ਕਸਿਆ ਜਾ ਰਿਹਾ ਹੈ । ਪਿਛਲੇ ਦਿਨੀ ਭਾਰਤੀ ਭਾਈਚਾਰੇ ਨੂੰ ਇਸ ਸ਼ਿਕੰਜੇ ਦਾ ਸੇਕ ਓਦੋਂ ਲੱਗਾ ਜਦੋ ਬੇਏਰੀਆ ਨਿਵਾਸੀ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ (73) ਨੂੰ ਸੈਨ ਫ੍ਰਾਂਸਿਸਕੋ ਵਿਖੇ ਆਈਸ ਦੀ ਪੇਸ਼ੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ। ਬਜ਼ੁਰਗ ਹਰਜੀਤ ਕੌਰ 1992 ਤੋਂ ਆਪਣੀ ਪਰਿਵਾਰ ਸਮੇਤ ਬੇਏਰੀਏ ਵਿੱਚ ਰਹਿ ਰਹੇ ਹਨ। ਉਹ ਸਾੜੀ ਪੈਲੇਸ ਬਰਕਲੇ ਵਿਖੇ ਵੀ ਕੰਮ ਕਰਦੇ ਹੋਣ ਕਰਕੇ ਭਾਈਚਾਰੇ ਲਈ ਜਾਣੀ ਪਹਿਚਾਣੀ ਸਖਸੀਅਤ ਹਨ। ਉਹਨਾਂ ਦਾ ਅਸਾਈਲਮ ਕੇਸ ਲੱਗਿਆ ਹੋਇਆ ਹੈ। ਉਹ ਪਿਛਲੇ 13 ਸਾਲਾਂ ਤੋਂ ICE (ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ) ਅੱਗੇ ਪੇਸ਼ੀਆਂ ਭੁਗਤ ਰਹੇ ਹਨ।
ਉਹਨਾਂ ਉੱਪਰ ਡੈਪੂਟੇਸ਼ਨ ਲੱਗੀ ਹੋਈ ਸੀ, ਉਹ ਇੰਡੀਆ ਜਾਣਾ ਚਹੁੰਦੇ ਹਨ, ਪਰ ਭਾਰਤੀ ਅੰਬੈਸੀ ਉਹਨਾਂ ਨੂੰ ਟਰੈਵਲ ਡਾਕੂਮੈਂਟ ਦੇਣ ਤੋਂ ਇਨਕਾਰੀ ਹੈ। ਹੁਣ ਉਹਨਾਂ ਨੂੰ ਬੇਕਰਸਫੀਲਡ ਦੀ ਆਈਸ ਡਟਿੰਸ਼ਨ ਵਿੱਚ ਭੇਜਿਆ ਗਿਆ ਹੈ। ਬਜ਼ੁਰਗ ਹਰਜੀਤ ਕੌਰ ਕਾਫ਼ੀ ਸਾਰੀਆਂ ਦਵਾਈਆਂ ਵੀ ਲੈਦੇ ਹਨ, ਅਤੇ ਉਹਨਾਂ ਦੀ ਸਿਹਤ ਵੀ ਓਂਨੀ ਠੀਕ ਨਹੀਂ ਹੈ। ਪਰਿਵਾਰ ਕਾਂਗਰਸਮੈਨ ਦੇ ਦਫ਼ਤਰ ਵੀ ਜਾ ਚੁੱਕੇ ਹਨ, ਪਰ ਕਿਤੋਂ ਕੋਈ ਮੱਦਦ ਨਹੀਂ ਮਿਲ ਰਹੀ। 12 ਸਤੰਬਰ ਨੂੰ ਉਹਨਾਂ ਦੀ ਰਿਹਾਈ ਨੂੰ ਲੈਕੇ ਇੱਕ ਮੁਜ਼ਾਹਰਾ ਐਲਸਬਰਾਟੇ ਵਿਖੇ ਹੋਇਆ। ਪਰਿਵਾਰ ਲੀਗਲ ਲੜਾਈ ਵੀ ਲੜ ਰਿਹਾ ਹੈ। ਇਸ ਵਕਤ ਪਰਿਵਾਰ ਭਾਈਚਾਰੇ ਤੋਂ ਬਜ਼ੁਰਗ ਹਰਜੀਤ ਕੌਰ ਦੀ ਰਿਹਾਈ ਲਈ ਸਹਿਯੋਗ ਦੀ ਗੁਹਾਰ ਲਾ ਰਿਹਾ ਹੈ। ਪਰਿਵਾਰ ਨੇ ਆਈਸ ਨੂੰ ਬੇਨਤੀ ਕੀਤੀ ਕਿ ਸਾਡੀ ਮਾਤਾ ਦੀ ਸਿਹਤ ਅਤੇ ਉਮਰ ਨੂੰ ਵੇਖਦੇ ਉਸਨੂੰ ਕਿਸੇ ਹੋਰ ਦੇਸ਼ ਡਿਪੋਰਟ ਕਰਨ ਦੀ ਬਜਾਏ ਤੁਰੰਤ ਇੰਡੀਆ ਭੇਜਿਆ ਜਾਵੇ।