ਬਾਰਿਸ਼ ਨਾਲ ਓਵਰਫਲੋ ਹੋਇਆ ਗੱਦੀ ਨਾਲਾ ਬਣ ਗਿਆ ਲੋਕਾਂ ਲਈ ਪਰੇਸ਼ਾਨੀ
- ਕਈ ਪਿੰਡਾ ਦਾ ਟੁੱਟਿਆ ਸੰਪਰਕ, ਲੋਕ ਕਹਿੰਦੇ ਵਿਭਾਗ ਨੇ ਨਹੀ ਕੀਤੀ ਨਾਲੇ ਦੀ ਸਫਾਈ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 2 ਅਗਸਤ 2025 - ਲਗਾਤਾਰ ਹੋ ਰਹੀ ਬਰਸਾਤ ਦੇ ਕਾਰਣ ਦੀਨਾਨਗਰ ਹਲਕੇ ਦੇ ਪੰਡੋਰੀ ਨਜਦੀਕ ਪੈਦੇ ਗੱਦੀ ਨਾਲੇ ਵਿੱਚ ਪਾਣੀ ਓਵਰ ਫਲੋ ਹੋ ਗਿਆ ਜਿਸਦੇ ਕਾਰਣ ਇਸ ਨਾਲੇ ਦੇ ਨਜ਼ਦੀਕ ਪੈਦੇ ਕਈ ਪਿੰਡਾਂ ਨੂੰ ਜੋੜਨ ਵਾਲੇ ਪੁੱਲ ਦੇ ਉਪਰੋਂ ਪਾਣੀ ਚੱਲ ਰਿਹਾ ਹੈ।ਪਾਣੀ ਓਵਰ ਫਲੋ ਹੋਣ ਦੇ ਕਾਰਣ ਇਸ ਪੁੱਲ ਦੇ ਪਾਰ ਵੱਸੇ ਕਰੀਬ 5 ਪਿੰਡਾਂ ਨਡਾਲਾ ,ਦਲੇਰਪੁਰ, ਖੇੜਾ, ਚੇਚਿਆ, ਟਾਂਡਾ ਆਦਿ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾ ਵਿੱਚ ਜਾਣ ਵਾਸਤੇ ਰਸਤਾ ਬੰਦ ਹੋ ਗਿਆ ਹੈ ।ਲੋਕ ਆਪਣੀ ਜਿੰਦਗੀ ਖ਼ਤਰੇ ਵਿੱਚ ਪਾ ਕੇ ਇਸ ਪੁੱਲ ਨੂੰ ਬੜੀ ਮੁਸ਼ਕਲਾਂ ਨਾਲ ਪਾਰ ਕਰ ਰਹੇ ਹਨ ਅਤੇ ਇਸ ਦੇ ਆਸ ਪਾਸ ਲਗਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਇਨ੍ਹਾਂ ਪਿੰਡਾ ਦੇ ਲੋਕਾ ਨੂੰ ਆਪਣੀਆ ਫ਼ਸਲਾ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਇਸ ਮੌਕੇ ਇਲਾਕ਼ੇ ਦੇ ਵਾਸੀ ਮੁਲਖ ਰਾਜ ਸਾਬਕਾ ਸਰਪੰਚ ਅਤੇ ਪਿੰਡ ਵਾਸੀ ਰਮੇਸ ਕੁਮਾਰ ਨੇ ਕਿਹਾ ਕੇ ਇਸ ਨਾਲੇ ਵਿੱਚ ਜਿਆਦਾ ਪਾਣੀ ਆਉਣ ਨਾਲ ਸਾਡੀਆਂ ਫ਼ਸਲਾ ਤੇ ਖ਼ਰਾਬ ਹੋ ਰਹੀਆ ਹਨ । ਉਨਾ ਨੇ ਕਿਹਾ ਕਿ ਕਈ ਸਰਕਾਰਾਂ ਆਈਆ ਪਰ ਕਿਸੇ ਵੀ ਸਰਕਾਰ ਨੇ ਸਾਡੇ ਇਸ ਮਸਲੇ ਦਾ ਹੱਲ ਨਹੀ ਕੀਤਾ ਅਤੇ ਨਹਿਰੀ ਵਿਭਾਗ ਨੇ ਅਗਰ ਇਸ ਨਾਲੇ ਦੀ ਸਫਾਈ ਕਰਵਾਈ ਹੁੰਦੀ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਦਾ। ਉਨ੍ਹਾਂ ਨੇ ਕਿਹਾ ਅਸੀ ਆਪਣੇ ਖਰਚੇ ਤੇ ਮਸੀਨ ਲਗਵਾ ਕੇ ਇਸ ਨਾਲੋਂ ਵਿਚੋਂ ਜੜੀ ਬੂਟੀ ਕੱਢ ਰਹੇ ਹਾ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਈਆ।