ਸਾਲ ਪਹਿਲਾਂ ਵਿਦੇਸ਼ ਗਏ ਗ਼ਰੀਬ ਪਰਿਵਾਰ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਤੋਂ ਮੰਗੀ ਮਦਦ
ਰੋਹਿਤ ਗੁਪਤਾ
ਗੁਰਦਾਸਪੁਰ : ਅੱਜ ਕੱਲ ਹਰ ਕੋਈ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ ਪਰ ਉੱਥੇ ਵੀ ਉਹਨਾਂ ਨਾਲ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਕਿ ਉਹ ਦੁਬਾਰਾ ਆਪਣੀ ਮਿੱਟੀ ਵਿੱਚ ਵਾਪਸ ਨਹੀਂ ਆ ਪਾਉਂਦੇ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੋਂ ਦੇ ਇੱਕ ਗਰੀਬ ਪਰਿਵਾਰ ਦਾ 27 ਸਾਲਾਂ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਲਈ 1 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿਸ ਦੀ ਅੱਜ ਤੜਕਸਾਰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋਣ ਜਾਣ ਦੀ ਸੂਚਨਾ ਪਰਿਵਾਰ ਨੂੰ ਮਿਲੀ ਮ੍ਰਿਤਕ ਗਗਨਦੀਪ ਸਿੰਘ ਦੇ ਮਾਪਿਆਂ ਨੇ ਕਰਨੇ ਸੀ ਅਜੇ ਪੁੱਤ ਦੇ ਰੀਝਾਂ ਚਾਅ ਪੂਰੇ ਇਥੇ ਦੱਸ ਦਈਏ ਮ੍ਰਿਤਿਕ ਗਗਨਦੀਪ ਸਿੰਘ ਆਪਣੇ ਪਿੰਡ ਵਿਚ ਗਗਨ ਭਲਵਾਨ ਵਜੋਂ ਜਾਣਿਆ ਜਾਂਦਾ ਸੀ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਭਲਵਾਨੀ ਦੇ ਜੌਹਰ ਦਿਖਾ ਕਰਦਾ ਸੀ ਆਪਣੇ ਘਰ ਦਾ ਗੁਜ਼ਾਰਾ ਅਤੇ ਆਪਣੇ ਬਜ਼ੁਰਗ ਮਾਂ ਬਾਪ ਦਾ ਸੀ ਇਕਲੌਤਾ ਸਹਾਰਾ 13 ਸਾਲ ਪਹਿਲਾਂ ਵੱਡੇ ਪੁੱਤ ਦੀ ਵੀ ਬਿਮਾਰੀ ਨਾਲ ਹੋ ਗਈ ਸੀ ਮੌਤ | ਉਥੇ ਹੀ ਪਿੰਡ ਵਾਸੀ ਨੇ ਕਿਹਾ ਕਿ ਅੱਧਾ ਕਿਲ੍ਹਾ ਖੇਤੀ ਹੈ ਗਰੀਬ ਪਰਿਵਾਰ ਹੋਣ ਕਾਰਨ ਉਸ ਦੀ ਲਾਸ਼ ਨੂੰ ਉਥੋਂ ਲਿਆਉਣ ਵਿੱਚ ਅਸਮਰਥ ਹੈ ਜਿਸ ਕਾਰਨ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਮੰਗੀ ਗਈ ਹੈ ਕਿ ਗਗਨਦੀਪ ਸਿੰਘ ਦੀ ਲਾਸ਼ ਵਿਦੇਸ਼ ਤੋ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ |
