''ਮੀਡੀਆ ਦੀ ਨਹੀਂ ਸੱਚ ਅਤੇ ਲੋਕਾਂ ਦੀ ਆਵਾਜ ਕੁਚਲਣ ਦੀ ਸਾਜਿਸ਼''
ਨਿਰਪੱਖ ਅਤੇ ਨਿਡਰ ਪੱਤਰਕਾਰੀ ਉੱਪਰ ਹਮਲਾ:- ਐਡਵੋਕੇਟ ਪ੍ਰਭਜੀਤਪਾਲ ਸਿੰਘ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 19 ਜਨਵਰੀ 2026:- ਲੋਕਤੰਤਰ ਦੇ ਚੌਥੇ ਥੰਮ ਮੀਡੀਆ ਉੱਪਰ ਲਗਾਤਾਰ ਵਾਰ ਕਰ ਰਹੀ ਪੰਜਾਬ ਸਰਕਾਰ ਵੱਲੋ ਪਹਿਲਾਂ ਜਾਗਰੂਕ ਪੱਤਰਕਾਰਾਂ ਉੱਪਰ ਮੁਕੱਦਮਾ ਦਰਜ਼ ਕੀਤਾ ਗਿਆ ਹੁਣ ਨਿਰਪੱਖ ਅਤੇ ਨਿਡਰ ਸੋਚ ਨਾਲ ਲੋਕਾਂ ਦੇ ਹੱਕ,ਸੱਚ ਦੀ ਗੱਲ ਦੀ ਆਵਾਜ ਬੁਲੰਦ ਕਰਦੇ ਅਦਾਰੇ ਪੰਜਾਬ ਕੇਸਰੀ ਖ਼ਿਲਾਫ਼ ਗੁੰਮਰਾਹਕੂਨ ਪ੍ਰਚਾਰ ਕਰਕੇ ਕੀਤੀ ਜਾ ਰਹੀ ਕਾਰਵਾਈ
ਨਿੰਦਣਯੋਗ ਹੈ ਇਹਨਾਂ ਗੱਲਾਂ ਰਾਹੀ ਰੋਸ਼ ਜਾਹਿਰ ਕਰਦਿਆਂ ਸਮਾਜ ਸੇਵੀ,ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਨੇ ਨੇ ਕਿਹਾ ਕਿ ਪੱਤਰਕਾਰ ਅਤੇ ਪੱਤਰਕਾਰੀ ਆਪਣੇ ਗਿਆਨ ਆਪਣੇ ਸਰੋਂਤਾਂ ਰਾਹੀ ਲੋਕਾਂ ਨੂੰ ਗਿਆਨ,ਵਿਗਿਆਨ ਨਾਲ ਜੋੜਨ ਦਾ ਕੰਮ ਕਰਦੇ ਹਨ ਪ੍ਰੈਸ ਦੀ ਅਜ਼ਾਦੀ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ ਕਿਸੇ ਵੀ ਸਮਾਜ ਦੀ ਤਾਕਤ ਲੋਕਾਂ ਦੀ ਜਾਗਰੂਕਤਾ ਵਿੱਚ ਹੁੰਦੀ ਹੈ ਭਾਵੇ ਪਰਿਵਾਰ ਹੋਵੇ ਭਾਵੇ ਸਮਾਜ ਹੋਵੇ ਭਾਵੇ ਸਿੱਖਿਆਂ ਹੋਵੇ ਭਾਵੇ ਸਿਹਤ ਹੋਵੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਅਤੇ ਪੱਤਰਕਾਰ ਅਤੇ ਪੱਤਰਕਾਰੀ ਦਾ ਸਮਾਜ ਨੂੰ ਜਾਗਰੂਕ ਕਰਨ ਵਿੱਚ ਵੱਢਾ ਯੋਗਦਾਨ ਹੁੰਦਾ ਹੈ ਲੋਕਾਂ ਦੀ ਆਵਾਜ ਸਰਕਾਰ ਤੱਕ ਅਤੇ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਮੀਡੀਆ ਤੇ ਹਮਲਾ ਸਿੱਧਾ ਲੋਕਤੰਤਰ ਅਤੇ ਲੋਕਾਂ ਦੀ ਆਵਾਜ ਉੱਪਰ ਹਮਲਾ ਹੈ ਲੋਕ ਜਾਗਰੂਕ ਹੋਣ ਇਸ ਤਰਾਂ ਦੀ ਦਮਨਕਾਰੀ ਨੀਤੀ ਹੱਕ ਸੱਚ ਵਿਰੋਧੀ,ਲੋਕ ਵਿਰੋਧੀ,ਸਮਾਜ ਵਿਰੋਧੀ ਅਤੇ ਸਰਕਾਰ ਦਾ ਤਾਨਾਸ਼ਾਹੀ ਫ਼ਰਮਾਨ ਹੈ ਸਰਕਾਰ ਸਾਰੀਆਂ ਹੱਦਾਂ ਪਾਰ ਕਰਦੀ ਹੋਈ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਕੁਰਾਹੇ ਤੇ ਚੱਲ ਰਹੀ ਹੈ ਜੋ ਕੀ ਸਮਾਜ ਲਈ ਲੋਕਾਂ ਲਈ ਬਹੁਤ ਘਾਤਕ ਹੈ