ਗੁਰਦਾਸਪੁਰ ਪਬਲਿਕ ਸਕੂਲ ਦੇ 7ਵੀਂ ਕਲਾਸ ਦੇ ਪ੍ਰਤਿਭਾਸ਼ਾਲੀ ਨੇ ਆਪਣੀ ਪਹਿਲੀ ਕਿਤਾਬ ਲਿਖੀ
ਬਰੀ ਬੁੱਕਸ ਨੇ ਸ਼੍ਰੀ ਕ੍ਰਿਸ਼ਨ ਤੇ ਲਿਖੀ ਕਿਤਾਬ ਕੀਤੀ ਪ੍ਰਕਾਸ਼ਿਤ
ਰੋਹਿਤ ਗੁਪਤਾ
ਗੁਰਦਾਸਪੁਰ 18 ਜਨਵਰੀ 2026- ਗੁਰਦਾਸਪੁਰ ਪਬਲਿਕ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਆਰਵ ਸਾਈਂ ਗੁਪਤਾ ਨੇ 13 ਸਾਲ ਦੀ ਛੋਟੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ, "ਭਗਵਾਨ ਕ੍ਰਿਸ਼ਨ- ਬ੍ਰਹਮ ਰੂਪ" ਲਿਖ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਸ਼ਾਨਦਾਰ ਪ੍ਰਾਪਤੀ ਆਰਵ ਦੇ ਸਮਰਪਣ, ਰਚਨਾਤਮਕਤਾ, ਅਤੇ ਸਿੱਖਣ ਲਈ ਜਨੂੰਨ ਅਤੇ ਭੁੱਖ ਦਾ ਪ੍ਰਮਾਣ ਹੈ।
ਭਗਵਾਨ ਕ੍ਰਿਸ਼ਨ ਦੀ ਮਿਥਿਹਾਸ ਅਤੇ ਉਨ੍ਹਾਂ ਦੀਆਂ ਬ੍ਰਹਮ ਕਹਾਣੀਆਂ ਤੋਂ ਪ੍ਰੇਰਿਤ, ਆਰਵ ਨੇ ਆਪਣੀ ਕਿਤਾਬ ਵਿੱਚ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਨੂੰ ਆਪਣੇ ਸ਼ਬਦਾਂ ਰਾਹੀ ਨਵਾਂ ਰੂਪ ਦਿੱਤਾ ਹੈ। । ਅੰਗਰੇਜ਼ੀ ਵਿੱਚ ਲਿਖੀ ਇਸ ਕਰੀਬ 50 ਪੰਨਿਆਂ ਦੀ ਕਿਤਾਬ ਵਿੱਚ ਸੁੰਦਰ ਤਸਵੀਰਾਂ ਅਤੇ ਪੇਂਟਿੰਗਾਂ ਦੀ ਮਦਦ ਨਾਲ, ਆਰਵ ਪਾਠਕਾਂ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਦੀ ਯਾਤਰਾ ਉਨ੍ਹਾਂ ਦੇ ਜਨਮ ਤੋਂ ਲੈ ਕੇ ਦਵਾਰਕਾ ਨਗਰੀ ਅਤੇ ਵਰਿੰਦਾਵਨ ਦੇ ਰਾਜ ਤੱਕਦੇ ਦਰਸ਼ਨ ਕਰਵਾਉਂਦਾ ਹੈ । ਇਹ ਕਿਤਾਬ ਦੁਆਪਰ ਯੁਗ ਦੌਰਾਨ ਭਗਵਾਨ ਕ੍ਰਿਸ਼ਨ ਦੇ ਸਮੇਂ ਦਾ ਇੱਕ ਵਿਆਪਕ ਬਿਰਤਾਂਤ ਹੈ, ਜੋ ਕਿ ਪ੍ਰਾਚੀਨ ਭਾਰਤ ਦੀ ਪਿੱਠਭੂਮੀ ਦੇ ਵਿਰੁੱਧ ਸੈੱਟ ਕੀਤਾ ਗਿਆ ਹੈ।
ਆਰਬ ਦੀ ਕਿਤਾਬ ਪੜ੍ਹਨ ਤੋਂ ਬਾਅਦ ਗੁਰਦਾਸਪੁਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਕਹਿੰਦੇ ਹਨ ਕਿ " ਆਰਵ ਦੀ ਕਿਤਾਬ ਇੱਕ ਸ਼ਾਨਦਾਰ ਪ੍ਰਾਪਤੀ ਹੈ, ਜੋ ਉਸਦੇ ਅਸਾਧਾਰਨ ਲਿਖਣ ਦੇ ਹੁਨਰ, ਰਚਨਾਤਮਕਤਾ ਅਤੇ ਵੇਰਵਿਆਂ ਵੱਲ ਧਿਆਨ ਦਰਸਾਉਂਦੀ ਹੈ। ਉਸਦਾ ਉਤਸ਼ਾਹ ਅਤੇ ਪ੍ਰਤਿਭਾ ਉਸਦੇ ਸਾਥੀਆਂ ਅਤੇ ਅਧਿਆਪਕਾਂ ਲਈ ਇੱਕ ਪ੍ਰੇਰਨਾ ਹੈ। ਮੈਂ ਪ੍ਰਿੰਸੀਪਲ, ਅਧਿਆਪਕਾਂ ਅਤੇ ਸਕੂਲ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ, ਡਾਇਰੈਕਟਰ ਸ਼੍ਰੀਮਤੀ ਅਰਚਨਾ ਬਹਿਲ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨਾਲ ਆਰਵ ਨੂੰ ਨਿੱਜੀ ਅਤੇ ਪੇਸ਼ੇਵਰ ਤੌਰ 'ਤੇ ਉਸਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਉਸਦੀ ਕਿਤਾਬ ਹਰ ਉਮਰ ਦੇ ਪਾਠਕਾਂ ਨੂੰ ਪ੍ਰੇਰਿਤ ਕਰੇ ਅਤੇ ਉਹ ਸਿੱਖਣ ਅਤੇ ਸਿਰਜਣਾਤਮਕਤਾ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਂਦਾ ਰਹੇ।"
ਆਰਵ ਸਾਈਂ ਗੁਪਤਾ ਦੇ ਪਿਤਾ ਰਾਹੁਲ ਗੁਪਤਾ ਅਤੇ ਮਾਤਾ ਮੀਨੂ ਗੁਪਤਾ ਦੱਸਦੇ ਹਨ ਕਿ ਆਰਵ ਬਚਪਨ ਤੋਂ ਹੀ ਇੱਕ ਹੋਣਹਾਰ ਵਿਦਿਆਰਥੀ ਹੈ ਅਤੇ ਕਲਾਸ ਵਿੱਚ ਹਮੇਸ਼ਾ ਅੱਵਲ ਰਹਿੰਦਾ ਹੈ। ਉਸ ਨੇ ਇਹ ਕਿਤਾਬ ਨੂੰ ਸ਼੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਪੜ ਸੁਣ ਕੇ ਹੀ ਆਪਣੇ ਸ਼ਬਦਾਂ ਦਾ ਰੂਪ ਦਿੱਤਾ ਹੈ । ਕਿਤਾਬ ਲਿਖਣ ਤੋਂ ਬਾਅਦ ਉਸਨੇ ਬਿਨਾਂ ਮਾਪਿਆਂ ਨੂੰ ਦੱਸੇ ਮੈਡਮ ਸ਼ੀਤਲ ਗੁਪਤਾ ਅੱਗੇ ਪੇਸ਼ ਕੀਤੀ ਸੀ। ਜਿਸਨੇ ਇਹ ਕਿਤਾਬ ਕਰਕੇ ਇਸ ਨੂੰ ਛਾਪਣ ਦੀ ਪੇਸ਼ਕਸ਼ ਈ ਪਬਲਿਸ਼ਰ ਬਰੀ ਬੁਕਸ ਅੱਗੇ ਰੱਖੀ । ਜਿਨਾਂ ਵੱਲੋਂ ਪਹਿਲਾਂ ਇਸ ਕਿਤਾਬ ਨੂੰ ਆਨਲਾਈਨ ਤੇ ਫੇਰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ।