ਔਰਤ ਦਾ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 18 ਦਸੰਬਰ
ਗੁਰਦਾਸਪੁਰ ਸ਼ਹਿਰ ਦੇ ਬੀਐਸਐਫ ਰੋਡ ਦੇ ਨਾਲ ਲੱਗਦੀ ਗਲੀ ਵਿੱਚ ਵਿੱਚ ਬੀਤੀ ਸ਼ਾਮ ਸੈਰ ਕਰ ਰਹੀ ਇੱਕ ਔਰਤ ਕੋਲੋਂ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਪਰਸ ਖੋਹ ਕੇ ਲੈ ਗਏ । ਔਰਤ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਅਜੇ ਟੀਵੀ ਸੈਂਟਰ ਦੇ ਮਾਲਕ ਅਜੇ ਮਹਾਜਨ ਦੀ ਪਤਨੀ ਹੈ। ਲੁਟੇਰਿਆਂ ਦੀ ਹਿੰਮਤ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਐਸਐਫ ਹੈਡ ਕੁਆਰਟਰ ਹੋਣ ਕਾਰਨ ਨੇੜੇ ਲੱਗਦਾ ਸਾਰਾ ਇਲਾਕਾ ਹਾਈ ਸਕਿਓਰਟੀ ਵਾਲਾ ਹੈ ਅਤੇ ਬੀਐਸਐਫ ਦੇ ਜਵਾਨ ਲਗਾਤਾਰ ਇੱਥੇ ਨਿਗਰਾਨੀ ਕਰਦੇ ਹਨ। ਜਾਣਕਾਰੀ ਅਨੁਸਾਰ ਪਰਸ ਵਿੱਚ 3000 ਦੇ ਕਰੀਬ ਨਕਦੀ ਸੀ। ਹਾਲਾਂਕਿ ਇਸ ਦੌਰਾਨ ਔਰਤ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਨਾਂ ਨਾਲ ਭਿੜ ਵੀ ਗਈ ਜਿਸ ਦੀ ਕਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਲੁਟੇਰੇ ਧੱਕਾ ਮੁੱਕੀ ਕਰਕੇ ਔਰਤ ਨੂੰ ਸੁੱਟ ਕੇ ਉਸਦਾ ਪਰਸ ਖੋਹ ਕੇ ਦੌੜਨ ਵਿੱਚ ਕਾਮਯਾਬ ਹੋ ਗਏ ।